26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਦੇਸ਼ ਵਾਸੀਆਂ ਨੂੰ ਅਪੀਲ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਘਟਾਇਆ ਆਪਣੇ ਕਾਫ਼ਲੇ ਦਾ ਆਕਾਰ

ਨਵੀਂ ਦਿੱਲੀ, 13 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਫਲੇ ਦਾ ਆਕਾਰ ਕਾਫ਼ੀ ਘਟਾ ਦਿੱਤਾ ਹੈ। ਇਹ ਕਦਮ ਉਨ੍ਹਾਂ ਦੇ ਹਾਲੀਆ ਘਰੇਲੂ ਦੌਰੇ ਦੌਰਾਨ ਲਾਗੂ ਕੀਤਾ ਗਿਆ ਸੀ। ਵਾਹਨਾਂ ਦੀ....

ਅਜੀਤ ਡੈਸਕ 13-05-2026

ਨਵੀਂ ਦਿੱਲੀ, 13 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਫਲੇ ਦਾ ਆਕਾਰ ਕਾਫ਼ੀ ਘਟਾ ਦਿੱਤਾ ਹੈ। ਇਹ ਕਦਮ ਉਨ੍ਹਾਂ ਦੇ ਹਾਲੀਆ ਘਰੇਲੂ ਦੌਰੇ ਦੌਰਾਨ ਲਾਗੂ ਕੀਤਾ ਗਿਆ ਸੀ। ਵਾਹਨਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ, ਪਰ ਐਸ.ਪੀ.ਜੀ. ਪ੍ਰੋਟੋਕੋਲ ਅਨੁਸਾਰ ਜ਼ਰੂਰੀ ਸੁਰੱਖਿਆ ਪ੍ਰਬੰਧ ਬਣਾਏ ਗਏ ਹਨ। ਹੈਦਰਾਬਾਦ ਵਿਚ ਉਨ੍ਹਾਂ ਦੇ ਭਾਸ਼ਣ ਤੋਂ ਤੁਰੰਤ ਬਾਅਦ ਗੁਜਰਾਤ ਅਤੇ ਅਸਾਮ ਵਿਚ ਵੀ ਕਾਫਲੇ ਦਾ ਆਕਾਰ ਘਟਾ ਦਿੱਤਾ ਗਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਹੈ ਕਿ ਜਿੱਥੇ ਸੰਭਵ ਹੋਵੇ, ਉਨ੍ਹਾਂ ਦੇ ਕਾਫ਼ਲੇ ਵਿਚ ਇਲੈਕਟ੍ਰਿਕ ਵਾਹਨ ਸ਼ਾਮਿਲ ਕੀਤੇ ਜਾਣ ਪਰ ਇਸ ਉਦੇਸ਼ ਲਈ ਨਵੇਂ ਵਾਹਨ ਨਾ ਖਰੀਦੇ ਜਾਣ।

ਪਿਛਲੀ ਖ਼ਬਰ ਪੰਜਾਬ ’ਚ ਚਾਰ ਆਈ.ਏ.ਐਸ. ਅਧਿਕਾਰੀਆਂ ਦੇ ਹੋਏ ਤਬਾਦਲੇ ਅਗਲੀ ਖ਼ਬਰ ਪੰਜਾਬ ਦੀਆਂ ਸਰਕਾਰੀਆਂ ਨੌਕਰੀਆਂ ਵਿਚ ਅਗਨੀਵੀਰਾਂ ਨੂੰ ਮਿਲੇਗਾ ਰਾਖ਼ਵਾਂਕਰਨ- ਮੁੱਖ ਮੰਤਰੀ ਮਾਨ