27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਤੀਰਥ ਕੌਰ ਨੇ ਜਲੰਧਰ ਜ਼ਿਲੇ ਵਿਚ ਕਾਮਰਸ ’ਚ ਕੀਤਾ ਪਹਿਲਾ ਸਥਾਨ ਹਾਸਲ

ਗੁਰਾਇਆ, 13 ਮਈ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਨਿਵਾਸੀ ਅਤੇ ਸਰਕਾਰੀ ਸੀਨੀਅਰ.ਸੈਕੰਡਰੀ ਸਮਾਰਟ ਸਕੂਲ ਕੰਨਿਆ ਬੜਾ ਪਿੰਡ ਦੀ ਵਿਦਿਆਰਥਣ ਨੇ ਕਮਾਰਸ ਗਰੁੱਪ ’ਚ ਮੈਰਿਟ ਸੂਚੀ ’ਚ 14ਵਾਂ ਸਥਾਨ ਅਤੇ ਜ਼ਿਲ੍ਹਾ ਜਲੰਧਰ ’ਚ ਪਹਿਲਾ ਸਥਾਨ ਕੀਤਾ ਹੈ...

ਅਜੀਤ ਡੈਸਕ 13-05-2026

ਗੁਰਾਇਆ, 13 ਮਈ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਨਿਵਾਸੀ ਅਤੇ ਸਰਕਾਰੀ ਸੀਨੀਅਰ.ਸੈਕੰਡਰੀ ਸਮਾਰਟ ਸਕੂਲ ਕੰਨਿਆ ਬੜਾ ਪਿੰਡ ਦੀ ਵਿਦਿਆਰਥਣ ਨੇ ਕਮਾਰਸ ਗਰੁੱਪ ’ਚ ਮੈਰਿਟ ਸੂਚੀ ’ਚ 14ਵਾਂ ਸਥਾਨ ਅਤੇ ਜ਼ਿਲ੍ਹਾ ਜਲੰਧਰ ’ਚ ਪਹਿਲਾ ਸਥਾਨ ਹਾਸਲ ਕਰਕੇ ਗੁਰਾਇਆ ਅਤੇ ਬੜਾ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਤੀਰਥ ਕੌਰ ਜਿਸ ਦੇ ਮਾਤਾ ਨੀਰੂ ਸਿਲਾਈ ਦਾ ਕੰਮ ਕਰਦੇ ਹਨ ਅਤੇ ਪਿਤਾ ਚੰਦਰ ਮੋਹਣ ਜੋ ਕਿ ਇੱਕ ਆਮ ਨਾਗਰਿਕ ਹਨ।

ਵਿਦਿਆਰਥਣ ਨੇ 487/500 ਅੰਕ ਹਾਸਲ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਇਸ ਮੌਕੇ ਤੀਰਥ ਕੌਰ ਨੇ ਦੱਸਿਆ ਕਿ ਉਹ ਸੀ.ਏ. ਬਨਣਾ ਚਾਹੁੰਦੀ ਹੈ। ਇਸ ਮੌਕੇ ਉਸ ਨੇ ਆਪਣੀ ਜਿੱਤ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਨੂੰ ਦੱਸਿਆ ਹੈ।

ਪਿਛਲੀ ਖ਼ਬਰ ਕੇਂਦਰ ਸਰਕਾਰ ਇਕ ਪੇਪਰ ਸਹੀ ਤਰੀਕੇ ਨਾਲ ਨਹੀਂ ਲੈ ਸਕਦੀ- ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ ਪੰਜਾਬ ਵਿਚ ਐੱਨ.ਐੱਚ.ਏ.ਆਈ. ਦੇ ਪ੍ਰਾਜੈਕਟਾਂ ‘ਤੇ ਚਰਚਾ ਕੀਤੀ ਗਈ- ਮੁੱਖ ਮੰਤਰੀ ਭਗਵੰਤ ਮਾਨ