27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਰੇਲਵੇ ਪੁਲਿਸ ਨੇ ਚਾਰ ਪਿਸਟਲ ਅਤੇ ਦੋ ਮੈਗਜ਼ੀਨ ਕੀਤੇ ਬਰਾਮਦ

ਰਾਜਪੁਰਾ (ਪਟਿਆਲਾ), 13 ਮਈ (ਰਣਜੀਤ ਸਿੰਘ)- ਰਾਜਪੁਰਾ ਰੇਲਵੇ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਚੈਕਿੰਗ ਦੌਰਾਨ ਪੁਲਿਸ ਨੂੰ ਇੱਕ ਖਾਲੀ ਥਾਂ ਤੋਂ ਇੱਕ ਬੈਗ ਮਿਲਿਆ ਜਿਸ ਵਿਚ ਚਾਰ ਪਿਸਟਲ ਅਤੇ ਦੋ ਮੈਗਜ਼ੀਨ ਬਰਾਮਦ ਹੋਏ...

ਅਜੀਤ ਡੈਸਕ 13-05-2026

ਰਾਜਪੁਰਾ (ਪਟਿਆਲਾ), 13 ਮਈ (ਰਣਜੀਤ ਸਿੰਘ)- ਰਾਜਪੁਰਾ ਰੇਲਵੇ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਚੈਕਿੰਗ ਦੌਰਾਨ ਪੁਲਿਸ ਨੂੰ ਇੱਕ ਖਾਲੀ ਥਾਂ ਤੋਂ ਇੱਕ ਬੈਗ ਮਿਲਿਆ ਜਿਸ ਵਿਚ ਚਾਰ ਪਿਸਟਲ ਅਤੇ ਦੋ ਮੈਗਜ਼ੀਨ ਬਰਾਮਦ ਹੋਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਥੋੜੇ ਦਿਨ ਪਹਿਲਾਂ ਰਾਜਪੁਰਾ ਨੇੜੇ ਪੈਂਦੇ ਸ਼ੰਭੂ ਸਟੇਸ਼ਨ ਤੇ ਬਲਾਸਟ ਹੋਇਆ ਸੀ।

ਇਸ ਬਲਾਸਟ ਤੋਂ ਬਾਅਦ ਰੇਲਵੇ ਪੁਲਿਸ ਪੂਰੀ ਤਰਾਂ ਚੌਕਸੀ ਵਰਤ ਰਹੀ ਹੈ ਅਤੇ ਸਮੇਂ ਸਮੇਂ ਤੇ ਰੇਲਵੇ ਲਾਈਨਾਂ ਦੀ ਅਤੇ ਪਲੇਟਫਾਰਮ ਦੀ ਚੈਕਿੰਗ ਕਰਦੀ ਰਹਿੰਦੀ ਹੈ। ਰੇਲਵੇ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਰਾਜਪੁਰਾ ਸਰਾਏ ਬਨਜਾਰਾ ਸਟੇਸ਼ਨ ਦੇ ਵਿਚਕਾਰ ਖਾਲੀ ਥਾਂ ਦੇ ਨੇੜੇ ਪਿਆ ਇੱਕ ਬੈਗ ਮਿਲਿਆ।

ਬੈਗ ਦੇ ਵਿਚੋਂ ਚਾਰ ਪਿਸਟਲ ਅਤੇ ਦੋ ਮੈਗਜ਼ੀਨ ਬਰਾਮਦ ਹੋਏ। ਉਹਨਾਂ ਅੱਗੇ ਦੱਸਿਆ ਕਿ ਇਸ ਸੰਬੰਧ ਦੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਸੰਗਰੂਰ ਵਿਚ ਬਾਰਵੀਂ ਦੇ ਨਤੀਜੇ ਵਿਚ ਲੜਕੀਆਂ ਨੇ ਮਾਰੀ ਬਾਜ਼ੀ, 9 ਲੜਕੀਆਂ ਨੇ ਮੈਰਿਟ ਸੂਚੀ ਵਿਚ ਬਣਾਇਆ ਸਥਾਨ ਅਗਲੀ ਖ਼ਬਰ ਜਲੰਧਰ ਵਿਚ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ, ਫਿਰ ਵਿਆਹ ਕਰਨ ਲਈ ਕੀਤਾ ਮਜ਼ਬੂਰ