23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਈ.ਡੀ. ਅੱਗੇ ਅੱਜ ਨਹੀਂ ਪੇਸ਼ ਹੋਏ ਸੰਦੀਪ ਕੁਮਾਰ, ਭੇਜਿਆ ਗਿਆ ਸੀ ਸੰਮਨ

ਜਲੰਧਰ, 18 ਮਈ (ਦਵਿੰਦਰ)- ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁਹਾਲੀ ਸਥਿਤ ਗਮਾਡਾ ਦੇ ਮੁੱਖ ਪ੍ਰਸ਼ਾਸਕ...

ਅਜੀਤ ਡੈਸਕ 18-05-2026

ਜਲੰਧਰ, 18 ਮਈ (ਦਵਿੰਦਰ)- ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁਹਾਲੀ ਸਥਿਤ ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ 17 ਤਰੀਕ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਸਨ ਅਤੇ ਅੱਜ ਉਨ੍ਹਾਂ 18 ਤਰੀਕ ਨੂੰ ਈ.ਡੀ. ਦਫ਼ਤਰ ਵਿਚ ਪੇਸ਼ ਹੋਣਾ ਸੀ, ਪਰ ਸੰਦੀਪ ਕੁਮਾਰ ਅੱਜ ਪੇਸ਼ ਨਹੀਂ ਹੋਏ। ਗਮਾਡਾ ਦੇ ਚਾਰ ਅਧਿਕਾਰੀ ਅੱਜ ਈ.ਡੀ. ਦਫ਼ਤਰ ਵਿਚ ਦਸਤਾਵੇਜ਼ਾਂ ਸਮੇਤ ਪੇਸ਼ ਹੋਏ ਅਤੇ ਈਡੀ ਅਧਿਕਾਰੀ ਨੇ ਸੀ.ਐਲ.ਯੂ. ਦੇ ਕਈ ਵੇਰਵਿਆਂ ਦੀਆਂ ਕਾਪੀਆਂ ਲਈਆਂ ਹਨ।

ਈ.ਡੀ. ਨੇ ਪਿਛਲੀ ਵਾਰ ਬਿਲਡਰਾਂ 'ਤੇ ਛਾਪੇਮਾਰੀ ਦੇ ਸੀ.ਐਲ.ਯੂ. ਵੇਰਵਿਆਂ ਦੀ ਕਾਪੀ ਮੰਗੀ ਸੀ। ਸੰਦੀਪ ਕੁਮਾਰ ਖੁਦ ਪੇਸ਼ ਨਹੀਂ ਹੋਏ ਪਰ ਉਨ੍ਹਾਂ ਦੇ ਸਟਾਫ ਨੇ ਦਸਤਾਵੇਜ਼ ਈ.ਡੀ. ਨੂੰ ਦੇ ਦਿੱਤੇ ਹਨ ਅਤੇ ਪਾਵਰਕੌਮ ਦੇ ਸੀ.ਐਨ.ਡੀ. ਬਸੰਤ ਗਰਗ ਨੇ ਵੀ ਅੱਜ ਈ.ਡੀ. ਅੱਗੇ ਪੇਸ਼ ਹੋਣਾ ਸੀ ਪਰ ਹੁਣ ਉਹ 20 ਤਰੀਕ ਨੂੰ ਈ.ਡੀ. ਅੱਗੇ ਪੇਸ਼ ਹੋਣਗੇ।

ਪਿਛਲੀ ਖ਼ਬਰ ਆਈ.ਪੀ.ਐੱਲ. 2026 : ਸਨਰਾਈਜਰਸ ਹੈਦਰਾਬਾਦ ਖ਼ਿਲਾਫ਼ ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਅਗਲੀ ਖ਼ਬਰ ਮਲੋਟ ਤਹਿਸੀਲ ਕੰਪਲੈਕਸ ਵਿਚ ਨਗਰ ਕੌਂਸਲ ਚੋਣਾਂ ਦੌਰਾਨ ਹੰਗਾਮਾ