25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਫਗਵਾੜਾ ਦੇ 17 ਸਾਲਾ ਨੌਜਵਾਨ ਦੀ ਹਿਮਾਚਲ ਦੀ ਬਿਆਸ ਨਦੀ ’ਚ ਡੁੱਬਣ ਕਾਰਨ ਮੌਤ

ਫਗਵਾੜਾ (ਕਪੂਰਥਲਾ), 19 ਮਈ (ਹਰਜੋਤ ਸਿੰਘ ਚਾਨਾ) - ਇਥੋਂ ਦੇ ਮੁਹੱਲਾ ਭਗਤਪੁਰਾ ਦੇ ਇਕ 17 ਸਾਲਾ ਨੌਜਵਾਨ ਦੀ ਕਾਂਗੜਾ ’ਚ ਮਹਾਂਕਲੇਸ਼ਵਰ ’ਚ ਬਿਆਸ ਨਦੀ ’ਚ ਡੁੱਬਣ ਕਾਰਨ ਮੌਤ ਹੋ...

ਅਜੀਤ ਡੈਸਕ 19-05-2026

ਫਗਵਾੜਾ (ਕਪੂਰਥਲਾ), 19 ਮਈ (ਹਰਜੋਤ ਸਿੰਘ ਚਾਨਾ) - ਇਥੋਂ ਦੇ ਮੁਹੱਲਾ ਭਗਤਪੁਰਾ ਦੇ ਇਕ 17 ਸਾਲਾ ਨੌਜਵਾਨ ਦੀ ਕਾਂਗੜਾ ’ਚ ਮਹਾਂਕਲੇਸ਼ਵਰ ’ਚ ਬਿਆਸ ਨਦੀ ’ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਸ਼ਾਲ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਆਪਣੇ ਮਗਰ ਭੈਣ, ਭਰਾ ਤੇ ਮਾਂ ਛੱਡ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਾਲ ਇਥੋਂ ਦੇ ਜਨਤਾ ਮਾਡਲ ਸਕੂਲ ਦਾ ਵਿਦਿਆਰਥੀ ਸੀ ਤੇ ਆਪਣੇ ਦੋਸਤਾਂ ਨਾਲ ਮਹਾਂਕਲੇਸ਼ਵਰ ਗਿਆ ਸੀ। ਬੀਤੀ ਰਾਤ ਆਪਣੀ ਵੀਡੀਉ ਘਰ ਭੇਜੀ ਸੀ ਉਸੇ ਦੌਰਾਨ ਜਦੋਂ ਨਹਾਉਣ ਲੱਗਾ ਤਾਂ ਉਹ ਮਹਾਂਕਲੇਸ਼ਵਰ ਵਿਖੇ ਡੂੰਘੀ ਨਦੀ ’ਚ ਜਾ ਡੁੱਬਿਆ, ਜਿਸ ਨੂੰ ਲੋਕਾਂ ਨੇ ਇਕੱਠੇ ਹੋ ਕੇ ਬਾਹਰ ਕੱਢਿਆ ਤਾਂ ਉਹ ਦਮ ਤੋੜ ਗਿਆ ਸੀ।

ਪਿਛਲੀ ਖ਼ਬਰ ਬੀਸੀਸੀਆਈ ਵਲੋਂ ਅਫ਼ਗਾਨਿਸਤਾਨ ਵਿਰੁੱਧ ਟੈਸਟ ਮੈਚ ਅਤੇ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਲਈ ਟੀਮ ਦਾ ਐਲਾਨ ਅਗਲੀ ਖ਼ਬਰ ਵਧੀਆਂ ਤੇਲ ਦੀਆਂ ਕੀਮਤਾਂ ਨੇ ਲੋਕਾਂ ਦੇ ਘਰੇਲੂ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ - ਭਰਾਜ