24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਰਾਜਪੁਰਾ ਪਟਿਆਲਾ ਬਾਈ ਪਾਸ 'ਤੇ ਮੈਰਿਜ ਪੈਲੇਸ ਨੇੜੇ ਚੱਲੀ ਗੋਲੀ

ਰਾਜਪੁਰਾ (ਪਟਿਆਲਾ), 20 ਮਈ (ਰਣਜੀਤ ਸਿੰਘ) - ਰਾਜਪੁਰਾ ਪਟਿਆਲਾ ਬਾਈਪਾਸ ਦੇ ਬਣੇ ਰੇਲਵੇ ਓਵਰ ਬ੍ਰਿਜ ਦੇ ਹੇਠਾਂ ਇਕ ਮੈਰਿਜ ਪੈਲੇਸ ਦੇ ਸਾਹਮਣੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁਰੂਆਤੀ ਜਾਂਚ...

ਅਜੀਤ ਡੈਸਕ 20-05-2026

ਰਾਜਪੁਰਾ (ਪਟਿਆਲਾ), 20 ਮਈ (ਰਣਜੀਤ ਸਿੰਘ) - ਰਾਜਪੁਰਾ ਪਟਿਆਲਾ ਬਾਈਪਾਸ ਦੇ ਬਣੇ ਰੇਲਵੇ ਓਵਰ ਬ੍ਰਿਜ ਦੇ ਹੇਠਾਂ ਇਕ ਮੈਰਿਜ ਪੈਲੇਸ ਦੇ ਸਾਹਮਣੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੋਲੀ ਚੱਲਣ ਨਾਲ ਭਾਵੇਂ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸ਼ਹਿਰ ਵਿਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਇਹ ਆਪਣੇ ਆਪ ਦੇ ਵਿਚ ਕਾਫੀ ਵੱਡਾ ਮੁੱਦਾ ਬਣਿਆ ਹੋਇਆ ਹੈ। ਮੌਕੇ 'ਤੇ ਜਦੋਂ ਗੋਲੀ ਚੱਲੀ ਤਾਂ ਲੋਕਾਂ ਦੇ ਵਿਚ ਦਹਿਸਤ ਦਾ ਮਾਹੌਲ ਬਣ ਗਿਆ। ਗੋਲੀ ਚਲਾਉਣ ਵਾਲੇ ਦਾ ਪਤਾ ਲੱਗਾ ਹੈ ਕਿ ਉਹ ਬਸੰਤਪੁਰਾ ਸਾਈਡ ਦਾ ਰਹਿਣ ਵਾਲਾ ਹੈ ਅਤੇ ਦਿਮਾਗੀ ਤੌਰ ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ। ਇਸ ਸੰਬੰਧ ਦੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਦੀ ਛਾਣਬੀਣ ਕਰ ਰਹੇ ਹਨ। ਛਾਣਬੀਣ ਤੋਂ ਬਾਅਦ ਪਤਾ ਲੱਗੇਗਾ ਕਿ ਗੋਲੀ ਕਿਉਂ ਚਲਾਈ ਹੈ। ਇਸ ਪਿੱਛੇ ਕੀ ਕਾਰਨ ਹੈ, ਜਦੋਂ ਹੀ ਪਤਾ ਲੱਗਿਆ ਪ੍ਰੈਸ ਨੂੰ ਦੱਸ ਦਿੱਤਾ ਜਾਵੇਗਾ।

ਪਿਛਲੀ ਖ਼ਬਰ ਆਈ.ਪੀ.ਐੱਲ. 2026 : 5 ਓਵਰਾਂ ਬਾਅਦ ਮੁੰਬਈ ਇੰਡੀਅਨਜ਼ 34/3 ਅਗਲੀ ਖ਼ਬਰ ਆਈ.ਪੀ.ਐੱਲ. 2026 : ਮੁੰਬਈ ਇੰਡੀਅਨਜ਼ ਨੇ ਗਵਾਈ ਤੀਜੀ ਵਿਕਟ, ਰੋਹਿਤ ਸ਼ਰਮਾ 15 (13 ਗੇਂਦਾਂ) ਦੌੜਾਂ ਬਣਾ ਕੇ ਕੇ ਆਊਟ