25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਲਮਾਨ ਖਾਨ ਹਸਪਤਾਲ ਦੇ ਬਾਹਰ ਪੈਪਰਾਜ਼ੀ 'ਤੇ ਭੜਕੇ

ਮੁੰਬਈ, 20 ਮਈ (ਇੰਟ.)-ਸਲਮਾਨ ਖਾਨ ਮੰਗਲਵਾਰ ਨੂੰ ਹਿੰਦੂਜਾ ਹਸਪਤਾਲ 'ਚ ਆਪਣੇ ਇਕ ਕਰੀਬੀ ਨੂੰ ਮਿਲਣ ਗਏ, ਜਿੱਥੇ ਉਹ ਉੱਥੇ ਮੌਜੂਦ ਪੈਪਰਾਜ਼ੀ (ਫੋਟੋ ਪੱਤਰਕਾਰ) 'ਤੇ ਉਹ ਗੁੱਸਾ ਹੋਏ | ਹਸਪਤਾਲ ਤੋਂ ਇਕ ਵੀਡੀਓ ਸਾਹਮਣੇ ਆਇਆ ਜਿਸ 'ਚ ਉਹ ਗੁੱਸੇ ਨਾਲ ਚੇਤਾਵਨੀ ਦਿੰਦੇ ਹੋਏ ਦਿਖਾਈ ਦੇ ਰਹੇ ਸਨ | ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਸਲਮਾਨ ਖਾਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਇਕ ਅਧਿਕਾਰਤ ਪੋਸਟ ਵੀ ਕੀਤੀ ਤੇ ਚੇਤਾਵਨੀ ਦਿੱਤੀ ਕਿ 60 ਸਾਲ ਦੀ ਉਮਰ...

ਅਜੀਤ ਡੈਸਕ 21-05-2026

ਮੁੰਬਈ, 20 ਮਈ (ਇੰਟ.)-ਸਲਮਾਨ ਖਾਨ ਮੰਗਲਵਾਰ ਨੂੰ ਹਿੰਦੂਜਾ ਹਸਪਤਾਲ 'ਚ ਆਪਣੇ ਇਕ ਕਰੀਬੀ ਨੂੰ ਮਿਲਣ ਗਏ, ਜਿੱਥੇ ਉਹ ਉੱਥੇ ਮੌਜੂਦ ਪੈਪਰਾਜ਼ੀ (ਫੋਟੋ ਪੱਤਰਕਾਰ) 'ਤੇ ਉਹ ਗੁੱਸਾ ਹੋਏ | ਹਸਪਤਾਲ ਤੋਂ ਇਕ ਵੀਡੀਓ ਸਾਹਮਣੇ ਆਇਆ ਜਿਸ 'ਚ ਉਹ ਗੁੱਸੇ ਨਾਲ ਚੇਤਾਵਨੀ ਦਿੰਦੇ ਹੋਏ ਦਿਖਾਈ ਦੇ ਰਹੇ ਸਨ | ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਸਲਮਾਨ ਖਾਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਇਕ ਅਧਿਕਾਰਤ ਪੋਸਟ ਵੀ ਕੀਤੀ ਤੇ ਚੇਤਾਵਨੀ ਦਿੱਤੀ ਕਿ 60 ਸਾਲ ਦੀ ਉਮਰ 'ਚ ਵੀ, ਉਹ ਲੜਨਾ ਨਹੀਂ ਭੁੱਲੇ ਹਨ | ਉਨ੍ਹਾਂ ਲਿਖਿਆ ਕਿ ਮੈਂ ਕਿਸੇ ਪੱਤਰਕਾਰ ਨੂੰ ਹਸਪਤਾਲ 'ਚ ਮੇਰੇ ਦਰਦ ਦਾ ਆਨੰਦ ਮਾਣਦੇ ਹੋਏ ਦੇਖਾਂ? ਉਹ ਪੱਤਰਕਾਰ ਜਿਨ੍ਹਾਂ ਲਈ ਮੈਂ ਹਮੇਸ਼ਾ ਖੜ੍ਹਾ ਰਿਹਾ ਹਾਂ ਤਾਂ ਜੋ ਉਹ ਆਪਣੀ ਰੋਜ਼ੀ-ਰੋਟੀ ਕਮਾ ਸਕਣ | ਪਰ ਜੇ ਉਹ ਮੇਰੇ ਨੁਕਸਾਨ ਤੋਂ ਪੈਸੇ ਕਮਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਹ ਕਰਨ ਦਿਓ | ਇਸ ਘਟਨਾ ਤੋਂ ਬਾਅਦ ਵਾਇਰਲ ਵੀਡੀਓ 'ਚ ਪੈਪਰਾਜ਼ੀ ਨੂੰ ਸਲਮਾਨ ਤੋਂ ਮੁਆਫੀ ਮੰਗਦੇ ਹੋਏ ਵੀ ਦੇਖਿਆ ਗਿਆ |

ਪਿਛਲੀ ਖ਼ਬਰ ਅਮਿਤਾਭ ਬੱਚਨ ਦੇ ਹਸਪਤਾਲ ਜਾਣ ਨਾਲ ਪ੍ਰਸੰਸਕਾਂ 'ਚ ਵਧੀ ਚਿੰਤਾ ਅਗਲੀ ਖ਼ਬਰ ਪਾਕਿ 'ਚ ਲਸ਼ਕਰ ਦੇ ਅੱਤਵਾਦੀ ਦੀ ਗੋਲੀਆਂ ਮਾਰ ਕੇ ਹੱਤਿਆ