28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਐਂਟੀ-ਡੋਪਿੰਗ ਐਕਟ 'ਚ ਸੋਧ ਦੀ ਤਿਆਰੀ

ਨਵੀਂ ਦਿੱਲੀ, 21 ਮਈ (ਏਜੰਸੀ)-ਹਾਲ ਹੀ ਸੋਧੇ 'ਰਾਸ਼ਟਰ ਡੋਪਿੰਗ-ਵਿਰੋਧੀ ਐਕਟ' 'ਚ ਇਕ ਵਾਰ ਫਿਰ ਬਦਲਾਅ ਕੀਤਾ ਜਾਏਗਾ | ਇਸ ਸੋਧ ਦਾ ਮਕਸਦ ਅਥਲੀਟਾਂ ਨੂੰ ਪਾਬੰਦੀਸ਼ੁਦਾ ਪਦਾਰਥਾਂ ਦੀ ਤਸਕਰੀ ਤੇ ਵੰਡ ਨੂੰ ਅਪਰਾਧ ਦੇ ਸ਼੍ਰੇਣੀ 'ਚ ਲਿਆਉਣਾ ਹੈ | ਇਸ ਤਹਿਤ ਅਜਿਹੇ ਪਦਾਰਥਾਂ ਦੀ ਸਪਲਾਈ ਕਰਨ ਵਾਲਿਆਂ ਨੂੰ 5 ਸਾਲ ਤੱਕ ਜੇਲ੍ਹ ਹੋ ਸਕਦੀ ਹੈ | ਇਸ ਕਾਨੂੰਨ ਦੇ ਘੇਰੇ 'ਚ ਉਹ ਮੈਡੀਕਲ ਪ੍ਰੈਕਟੀਸ਼ਨਰ ਵੀ ਆਉਣਗੇ ਜੋ ਜਾਣਬੁਝ ਕੇ ਪਾਬੰਦੀਸ਼ੁਦਾ...

ਅਜੀਤ ਡੈਸਕ 22-05-2026

ਪਾਬੰਦੀਸ਼ੁਦਾ ਦਵਾਈਆਂ ਦੇ ਸਪਲਾਇਰਾਂ ਲਈ 5 ਸਾਲ ਜੇਲ੍ਹ ਦਾ ਪ੍ਰਸਤਾਵ
ਨਵੀਂ ਦਿੱਲੀ, 21 ਮਈ (ਏਜੰਸੀ)-ਹਾਲ ਹੀ ਸੋਧੇ 'ਰਾਸ਼ਟਰ ਡੋਪਿੰਗ-ਵਿਰੋਧੀ ਐਕਟ' 'ਚ ਇਕ ਵਾਰ ਫਿਰ ਬਦਲਾਅ ਕੀਤਾ ਜਾਏਗਾ | ਇਸ ਸੋਧ ਦਾ ਮਕਸਦ ਅਥਲੀਟਾਂ ਨੂੰ ਪਾਬੰਦੀਸ਼ੁਦਾ ਪਦਾਰਥਾਂ ਦੀ ਤਸਕਰੀ ਤੇ ਵੰਡ ਨੂੰ ਅਪਰਾਧ ਦੇ ਸ਼੍ਰੇਣੀ 'ਚ ਲਿਆਉਣਾ ਹੈ | ਇਸ ਤਹਿਤ ਅਜਿਹੇ ਪਦਾਰਥਾਂ ਦੀ ਸਪਲਾਈ ਕਰਨ ਵਾਲਿਆਂ ਨੂੰ 5 ਸਾਲ ਤੱਕ ਜੇਲ੍ਹ ਹੋ ਸਕਦੀ ਹੈ | ਇਸ ਕਾਨੂੰਨ ਦੇ ਘੇਰੇ 'ਚ ਉਹ ਮੈਡੀਕਲ ਪ੍ਰੈਕਟੀਸ਼ਨਰ ਵੀ ਆਉਣਗੇ ਜੋ ਜਾਣਬੁਝ ਕੇ ਪਾਬੰਦੀਸ਼ੁਦਾ ਦਵਾਈਆਂ ਲਿਖਦੇ ਹਨ | ਪ੍ਰਤਾਵਿਤ ਸੋਧਾਂ ਨੂੰ ਖੇਡ ਮੰਤਰਾਲੇ ਦੀ ਵੈਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ ਹੈ ਤਾਂ ਕਿ ਲੋਕਾਂ ਤੋਂ ਇਸ 'ਤੇ ਜ਼ਰੂਰੀ ਸੁਝਾਅ ਲਏ ਜਾ ਸਕਣ | ਸੁਝਾਅ ਜਮ੍ਹਾਂ ਕਰਵਾਉਣ ਦਾ ਆਖਰੀ ਤਰੀਕ 18 ਜੂਨ ਹੈ | ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਲੋਕਾਂ ਤੋਂ ਮਿਲੇ ਸੁਝਾਵਾਂ 'ਤੇ ਵਿਚਾਰ ਕਰਨ ਤੋਂ ਬਾਅਦ ਇਸ ਸੋਧੇ ਹੋਏ ਬਿੱਲ ਨੂੰ ਸੰਸਦ ਦੇ ਮੌਨਸੂਨ ਇਜਲਾਸ 'ਚ ਪੇਸ਼ ਕੀਤਾ ਜਾਏਗਾ |

ਪਿਛਲੀ ਖ਼ਬਰ ਸਾਊਥ ਏਸ਼ੀਅਨ ਬਾਸਕਟਬਾਲ ਚੈਪੀਅਨਸ਼ਿਪ ਲਈ ਪੰਜਾਬ ਦੇ ਫ਼ਤਹਿਜੀਤ ਸਿੰਘ ਤੇ ਜੋਆਏਪ੍ਰੀਤ ਸਿੰਘ ਦੀ ਭਾਰਤੀ ਟੀਮ 'ਚ ਚੋਣ ਅਗਲੀ ਖ਼ਬਰ ਕੈਲੀਫੋਰਨੀਆ 'ਚ ਪੰਜਾਬੀ ਟਰੱਕ ਡਰਾਈਵਰ ਨੇ ਕਾਰਾਂ ਨੂੰ ਮਾਰੀ ਟੱਕਰ-2 ਮੌਤਾਂ, 5 ਜ਼ਖ਼ਮੀ