01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪਾਕਿ ਸੈਨਾ ਮੁਖੀ ਮੁਨੀਰ ਤਹਿਰਾਨ ਪੁੱਜੇ

ਇਸਲਾਮਾਬਾਦ, 22 ਮਈ (ਏਜੰਸੀ)-ਪਾਕਿਸਤਾਨ ਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਸ਼ੁੱਕਰਵਾਰ ਨੂੰ ਅਹਿਮ ਦੌਰੇ 'ਤੇ ਤਹਿਰਾਨ ਪੁੱਜੇ | ਇਸ ਦੌਰੇ ਦਾ ਮਕਸਦ ਅਮਰੀਕਾ ਅਤੇ ਈਰਾਨ ਦਰਮਿਆਨ ਇਸ ਖੇਤਰ 'ਚ ਯੁੱਧ ਖਤਮ ਕਰਨ ਲਈ ਸਮਝੌਤੇ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨਾ ਹੈ | ਸੈਨਾ ਵਲੋਂ ਜਾਰੀ ਇਕ ਬਿਆਨ ਅਨੁਸਾਰ ਫੀਲਡ ਮਾਰਸ਼ਲ ਮੁਨੀਰ ਦਾ ਇਹ ਦੌਰਾ ਚੱਲ ਰਹੀ ...

ਅਜੀਤ ਡੈਸਕ 23-05-2026

ਇਸਲਾਮਾਬਾਦ, 22 ਮਈ (ਏਜੰਸੀ)-ਪਾਕਿਸਤਾਨ ਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਸ਼ੁੱਕਰਵਾਰ ਨੂੰ ਅਹਿਮ ਦੌਰੇ 'ਤੇ ਤਹਿਰਾਨ ਪੁੱਜੇ | ਇਸ ਦੌਰੇ ਦਾ ਮਕਸਦ ਅਮਰੀਕਾ ਅਤੇ ਈਰਾਨ ਦਰਮਿਆਨ ਇਸ ਖੇਤਰ 'ਚ ਯੁੱਧ ਖਤਮ ਕਰਨ ਲਈ ਸਮਝੌਤੇ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨਾ ਹੈ | ਸੈਨਾ ਵਲੋਂ ਜਾਰੀ ਇਕ ਬਿਆਨ ਅਨੁਸਾਰ ਫੀਲਡ ਮਾਰਸ਼ਲ ਮੁਨੀਰ ਦਾ ਇਹ ਦੌਰਾ ਚੱਲ ਰਹੀ ਵਿਚੋਲਗੀ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ | ਹਵਾਈ ਅੱਡੇ 'ਤੇ ਪੁੱਜਣ 'ਤੇ ਈਰਾਨ ਦੇ ਗ੍ਰਹਿ ਮੰਤਰੀ ਐਸਕੰਦਰ ਮੋਮੇਨੀ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਸੈਨਾ ਅਨੁਸਾਰ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਵੀ ਹਵਾਈ ਅੱਡੇ 'ਤੇ ਮੌਜੂਦ ਸਨ |

ਪਿਛਲੀ ਖ਼ਬਰ ਪਾਕਿ ਦੇ ਗ੍ਰਹਿ ਮੰਤਰੀ ਵਲੋਂ ਜੰਗ ਖ਼ਤਮ ਕਰਨ ਦੇ ਪ੍ਰਸਤਾਵਾਂ 'ਤੇ ਈਰਾਨੀ ਵਿਦੇਸ਼ ਮੰਤਰੀ ਨਾਲ ਮੁੜ ਗੱਲਬਾਤ ਅਗਲੀ ਖ਼ਬਰ ਐਵਰੈਸਟ ਤੋਂ ਹੇਠਾਂ ਉਤਰਦਿਆਂ ਦੋ ਭਾਰਤੀ ਪਰਬਤਰੋਹੀਆਂ ਦੀ ਮੌਤ