08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਇਕੋ ਪਰਿਵਾਰ ਦੇ ਪੰਜ ਜਣਿਆਂ ਨੇ ਮੋਟਰਸਾਈਕਲ ਸਮੇਤ ਨਹਿਰ ’ਚ ਮਾਰੀ ਛਾਲ, ਤਿੰਨ ਬੱਚਿਆਂ ਦੀ ਮੌਤ

ਰਾਜਪੁਰਾ, 24 ਮਈ (ਅਮਰਜੀਤ ਸਿੰਘ ਪੰਨੂ)- ਰਾਜਪੁਰਾ ਨਰਵਾਣਾ ਬਰਾਂਚ ਨਹਿਰ ਵਿਚ ਇਕੋ ਪਰਿਵਾਰ ਦੇ ਪੰਜ ਬੰਦਿਆਂ ਨੇ...

ਅਜੀਤ ਡੈਸਕ 24-05-2026

ਰਾਜਪੁਰਾ, 24 ਮਈ (ਅਮਰਜੀਤ ਸਿੰਘ ਪੰਨੂ)- ਰਾਜਪੁਰਾ ਨਰਵਾਣਾ ਬਰਾਂਚ ਨਹਿਰ ਵਿਚ ਇਕੋ ਪਰਿਵਾਰ ਦੇ ਪੰਜ ਬੰਦਿਆਂ ਨੇ ਮੋਟਰਸਾਈਕਲ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ। ਗੋਤਾਖੋਰਾਂ ਨੇ ਪਤੀ ਪਤਨੀ ਨੂੰ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਬਾਹਰ ਕੱਢ ਦਿੱਤਾ ਹੈ ਪਰ ਦੋ ਲੜਕੀਆਂ ਅਤੇ ਇਕ ਲੜਕਾ ਦੀ ਮੌਤ ਹੋ ਗਈ ਹੈ।

ਉਹਨਾਂ ਨੂੰ ਪੋਸਟਮਾਰਟਮ ਲਈ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਗਿਆ। ਬੱਚਿਆ ਦੀ ਪਹਿਚਾਣ ਏਕਮ, ਰਾਜਵੀਰ, ਮੁਸਕਾਨ ਵਜੋਂ ਹੋਈ ਹੈ।

ਪਿਛਲੀ ਖ਼ਬਰ ਸੁਨਾਮ ਵਿਚ ਪੁਲਿਸ ਵਲੋਂ ਫਲੈਗ ਮਾਰਚ ਕੀਤਾ ਗਿਆ ਅਗਲੀ ਖ਼ਬਰ ਜੰਡਿਆਲਾ ਗੁਰੂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਿਸ਼ਾਲ ਚੋਣ ਪ੍ਰਚਾਰ ਕੀਤਾ ਗਿਆ