16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਭਿਖੀਵਿੰਡ ਚੋਣਾਂ- ਵਾਰਡ ਨੰਬਰ 13 ਤੋਂ ਕਾਂਗਰਸ ਉਮੀਦਵਾਰ ਕਿਸ਼ਨ ਪਾਲ ਜੱਜ ਨੇ ਆਪ ਉਮੀਦਵਾਰ ਤੇ ਲਾਏ ਕੁੱਟਮਾਰ ਅਤੇ ਬੂਥ ਕੈਪਚਰਿੰਗ ਦੇ ਦੋਸ਼

ਭਿੱਖੀਵਿੰਡ ਮਈ (ਬੋਬੀ, ਬਿੱਲਾ, ਭੱਟੀ ) ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਵਿੱਚ ਵਾਰਡ ਨੰਬਰ 13 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਿ੍ਸਨ ਕੁਮਾਰ ਜੱਜ ਨੇ ਕੁੱਟਮਾਰ ਕਰਨ ਦੇ...

ਅਜੀਤ ਡੈਸਕ 26-05-2026

ਭਿੱਖੀਵਿੰਡ ਮਈ (ਬੋਬੀ, ਬਿੱਲਾ, ਭੱਟੀ ) ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਵਿੱਚ ਵਾਰਡ ਨੰਬਰ 13 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਿ੍ਸਨ ਕੁਮਾਰ ਜੱਜ ਨੇ ਕੁੱਟਮਾਰ ਕਰਨ ਦੇ ਦੋਸ਼ ਸੱਤਾਧਾਰੀ ਪਾਰਟੀ ਤੇ ਕੁੱਟਮਾਰ ਕਰਨ ਅਤੇ ਜਬਰਨ ਬੂਥ ਵਿੱਚੋਂ ਬਾਹਰ ਕੱਢਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਰੋਟੀ ਖਾਣ ਦੇ ਟਾਈਮ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਉਸਦੇ ਸਾਥੀਆਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਜਬਰੀ ਬੂਥ ਚੋਂ ਬਾਹਰ ਕਰ ਦਿੱਤਾ ਉਹਨਾਂ ਦੋਸ਼ ਲਗਾਏ ਕਿ ਇਹ ਸਭ ਉਹਨਾਂ ਜਾਲੀ ਵੋਟਾਂ ਪਾਉਣ ਲਈ ਕੀਤਾ ਇਸ ਮੌਕੇ ਮੌਜੂਦ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਇਹ ਸਰਕਾਰ ਦੀਆਂ ਕੋਝੀਆਂ ਹਰਕਤਾਂ ਹਨ ਕਿਉਂਕਿ ਇਹਨਾਂ ਨੂੰ ਆਪਣੀ ਹਾਰ ਸਾਹਮਣੇ ਨਜ਼ਰ ਆ ਰਹੀ ਹੈ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 13 ਤੋਂ ਉਮੀਦਵਾਰ ਸਕੱਤਰ ਸਿੰਘ ਡਲੀਰੀ ਨਾਲ ਸੰਪਰਕ ਕਰਨ ਸਾਰੇ ਦੋਸ਼ਾਂ ਨੂੰ ਨਕਾਰਿਆ

ਪਿਛਲੀ ਖ਼ਬਰ ਖਮਾਣੋਂ 'ਚ 57.97 ਫੀਸਦੀ ਵੋਟਿੰਗ ਅਗਲੀ ਖ਼ਬਰ ਡੇਰਾਬੱਸੀ ਦੁਪਹਿਰ 2 ਵਜੇ ਤੱਕ 40.37 ਫੀਸਦੀ ਮਤਦਾਨ ਦਰਜ, ਗਰਮੀ ਦੇ ਬਾਵਜੂਦ ਵੋਟਰਾਂ ਦੀਆਂ ਕਤਾਰਾਂ