16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫਤਿਹਗੜ੍ਹ ਚੂੜੀਆਂ ਦੀ ਵਾਰਡ ਨੰਬਰ 11 ਬੂਥ ਤੇ ਹੋਇਆ ਤਕਰਾਰ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੌਕੇ ਤੇ ਪਹੁੰਚੇ

ਫਤਿਹਗੜ੍ਹ ਚੂੜੀਆਂ 26 ਮਈ( ਅਵਤਾਰ ਸਿੰਘ ਰੰਧਾਵਾ ਐਮ ਐਸ ਫੁੱਲ ) - ਫਤਿਹਗੜ੍ਹ ਚੂੜੀਆਂ ਦੀ ਵਾਰਡ ਨੰਬਰ 11 ਵਿੱਚ ਚੱਲ ਰਹੀਆਂ ਵੋਟਾਂ ਦੌਰਾਨ ਥੋੜਾ ਤਕਰਾਰ ਹੋਇਆ, ਇਸ ਮੌਕੇ....

ਅਜੀਤ ਡੈਸਕ 26-05-2026

ਫਤਿਹਗੜ੍ਹ ਚੂੜੀਆਂ 26 ਮਈ( ਅਵਤਾਰ ਸਿੰਘ ਰੰਧਾਵਾ ਐਮ ਐਸ ਫੁੱਲ ) - ਫਤਿਹਗੜ੍ਹ ਚੂੜੀਆਂ ਦੀ ਵਾਰਡ ਨੰਬਰ 11 ਵਿੱਚ ਚੱਲ ਰਹੀਆਂ ਵੋਟਾਂ ਦੌਰਾਨ ਥੋੜਾ ਤਕਰਾਰ ਹੋਇਆ, ਇਸ ਮੌਕੇ ਸਾਰਾ ਕੁਝ ਪੁਲਿਸ ਵੱਲੋਂ ਸੰਭਾਲ ਲਿਆ ਗਿਆ, ਇਸ ਮੌਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ ਜਿਨਾਂ ਨੇ ਇਹ ਇਤਰਾਜ਼ ਕੀਤਾ ਕਿ ਸੱਤਾਧਾਰੀ ਪਾਰਟੀ ਦੇ ਕੁਝ ਬੰਦੇ ਅਮਨ ਮਾਨ ਨਾਲ ਚੱਲ ਰਹੀਆਂ ਵੋਟਾਂ ਵਿੱਚ ਦਖਲਅੰਦਾਜ਼ੀ ਕਰਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ l ਉਹਨਾਂ ਨੇ ਮੌਕੇ ਤੇ ਖੜੇ ਪੁਲਿਸ ਅਫਸਰਾਂ ਨੂੰ ਕਿਹਾ ਕਿ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ l

ਪਿਛਲੀ ਖ਼ਬਰ ਪ੍ਰਸ਼ਾਸਨ ’ਤੇ ਮਿਲੀਭੁਗਤ ਦੇ ਦੋਸ਼ ਲਗਾ ‘ਆਪ’ ਉਮੀਦਵਾਰ ਨੇ ਕੀਤਾ ਵਾਕ ਆਊਟ ਅਗਲੀ ਖ਼ਬਰ ਬਰਨਾਲਾ ਦੇ ਵਾਰਡ ਨੰਬਰ 20 ਤੇ 21 ਦੇ ਬੂਥਾਂ ’ਤੇ ਹੋਇਆ ਜ਼ਬਰਦਸਤ ਹੰਗਾਮਾ