28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਅਤੇਪੁਰ ਵਿਖੇ ਚੱਲੀ ਗੋਲੀ

ਘੁਮਾਣ, (ਗੁਰਦਾਸਪੁਰ), 10 ਜੂਨ (ਬੰਮਰਾਹ)- ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਅਤੇਪੁਰ ਵਿਖੇ ਖੇਤਾਂ ਵਿਚ ਪਾਈਪ ਪਾਉਣ ਨੂੰ ਲੈ ਕੇ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...

ਅਜੀਤ ਡੈਸਕ 10-06-2026

ਘੁਮਾਣ, (ਗੁਰਦਾਸਪੁਰ), 10 ਜੂਨ (ਬੰਮਰਾਹ)- ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਅਤੇਪੁਰ ਵਿਖੇ ਖੇਤਾਂ ਵਿਚ ਪਾਈਪ ਪਾਉਣ ਨੂੰ ਲੈ ਕੇ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਸਤਨਾਮ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਅਤੇਪੁਰ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿਚ ਪਾਈਪ ( ਪੋਰਾ ) ਪਾ ਰਹੇ ਸਨ ਕਿ ਇੰਨੇ ਚਿਰ ਨੂੰ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਆਪਣੇ ਭਰਾ ਸਮੇਤ ਪਹੁੰਚ ਕੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਉਸ ਨੇ ਆਪਣੀ 12 ਬੋਰ ਦੀ ਬੰਦੂਕ ਨਾਲ ਦੋ ਫਾਇਰ ਸਿੱਧੇ ਸਾਡੇ ਵੱਲ ਮਾਰੇ ਪਰ ਗਨੀਮਤ ਰਹੀ ਕਿ ਸਾਡਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਇਸ ਸੰਬੰਧੀ ਥਾਣਾ ਘੁਮਾਣ ਵਿਖੇ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ। ਕਿਸ ਘਟਨਾ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ।

ਪਿਛਲੀ ਖ਼ਬਰ ਉੜੀ ਦੇ ਕਮਲਕੋਟ ਵਿਚ ਕੰਟਰੋਲ ਰੇਖਾ ਨੇੜੇ ਧਮਾਕਾ, ਦੋ ਫੌਜੀ ਜਵਾਨ ਸ਼ਹੀਦ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਲਾਹੌਰ ਪਾਕਿਸਤਾਨ ਮਨਾਉਣ ਸਿੱਖ ਸ਼ਰਧਾਲੂ ਜਾਣੇ ਹੋਏ ਸ਼ੁਰੂ