16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨੌਜਵਾਨਾਂ ਨੇ ਔਰਤ ਅਤੇ ਉਸ ਦੇ ਪਤੀ 'ਤੇ ਕੀਤਾ ਹਮਲਾ, 2 ਗ੍ਰਿਫ਼ਤਾਰ

ਜਲੰਧਰ, 27 ਜੂਨ (ਦਵਿੰਦਰ)- ਜਲੰਧਰ ਦੇ ਬਾਬੂ ਜਗਜੀਵਨ ਚੌਕ (ਭਈਆ ਮੰਡੀ ਚੌਕ) ਵਿਖੇ ਬੀਤੇ ਦਿਨ ਆਪਣੇ ਪਤੀ...

ਅਜੀਤ ਡੈਸਕ 27-06-2026

ਜਲੰਧਰ, 27 ਜੂਨ (ਦਵਿੰਦਰ)-  ਜਲੰਧਰ ਦੇ ਬਾਬੂ ਜਗਜੀਵਨ ਚੌਕ (ਭਈਆ ਮੰਡੀ ਚੌਕ) ਵਿਖੇ ਬੀਤੇ ਦਿਨ ਆਪਣੇ ਪਤੀ ਲਈ ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਲੈਣ ਜਾ ਰਹੀ ਇਕ ਔਰਤ ਅਤੇ ਉਸ ਦੇ ਪਤੀ 'ਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਪਰਿਵਾਰ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਨੇ ਚੈਂਬਰ ਦਾ ਢੱਕਣ ਉਸ ਦੇ ਸਿਰ 'ਤੇ ਮਾਰਨ ਲੱਗੇ ਸਨ। ਇਸ ਮਾਮਲੇ ਸਬੰਧੀ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ। ਪੁਲੀਸ ਅਧਿਕਾਰੀ ਯਾਦਵਿੰਦਰ ਰਾਣਾ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ, ਸਵੇਰੇ ਹਮਲਾ ਹੋਣ ਤੋਂ ਬਾਅਦ ਉਕਤ ਮੁਲਜ਼ਮਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਗੁੱਸੇ 'ਚ ਦੁਪਹਿਰ ਬਾਅਦ ਪਰਿਵਾਰ 'ਤੇ ਫਿਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਵਾਪਸ ਲੈਣ ਲਈ ਨੌਜਵਾਨ ਨੇ ਉਸ 'ਤੇ ਦੁਬਾਰਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਦੀ ਪਛਾਣ ਨੀਰਜ ਨੇਪਾਲੀ, ਲੱਕੀ ਥਾਪਰ ਉਰਫ ਦੀਵੂ, ਕਾਲੀ ਅਤੇ ਅਮਿਤ ਕੁਮਾਰ ਉਰਫ ਛਾਂਗਾ ਵਜੋਂ ਹੋਈ ਹੈ। ਜਿਸ 'ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਪੁਲੀਸ ਦਾ ਕਹਿਣਾ ਹੈ ਕਿ ਬਾਕੀ ਦੋ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪਿਛਲੀ ਖ਼ਬਰ ਕਿਸਾਨਾਂ ਨੂੰ ਬਿਜਾਈ ਸਮੇਂ ਯੂਰੀਆ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ- ਬਲਬੀਰ ਸਿੰਘ ਰਾਜੇਵਾਲ ਅਗਲੀ ਖ਼ਬਰ ਅਰਵਿੰਦ ਕੇਜਰੀਵਾਲ ਪਤਨੀ ਦੇ ਨਾਲ ਹਲਵਾਰਾ ਹਵਾਈ ਅੱਡੇ 'ਤੇ ਪਹੁੰਚਣਗੇ