15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਕਾਲਾ ਅਫ਼ਗਾਨਾ ਬਿਜਲੀ ਘਰ ਮੂਹਰੇ ਬਿਜਲੀ ਕੱਟਾਂ ਖਿਲਾਫ਼ ਕੀਤਾ ਚੱਕਾ ਜਾਮ

ਫਤਿਹਗੜ੍ਹ ਚੂੜੀਆਂ, 27 ਜੂਨ- (ਅਵਤਾਰ ਸਿੰਘ ਰੰਧਾਵਾ)- ਬਿਜਲੀ ਕੱਟਾਂ ਖਿਲਾਫ਼ ਇਲਾਕੇ ਦੇ ਕਿਸਾਨਾਂ ਨੇ...

ਅਜੀਤ ਡੈਸਕ 27-06-2026

ਫਤਿਹਗੜ੍ਹ ਚੂੜੀਆਂ, 27 ਜੂਨ- (ਅਵਤਾਰ ਸਿੰਘ ਰੰਧਾਵਾ)- ਬਿਜਲੀ ਕੱਟਾਂ ਖਿਲਾਫ਼ ਇਲਾਕੇ ਦੇ ਕਿਸਾਨਾਂ ਨੇ ਬਿਜਲੀ ਘਰ ਦਫ਼ਤਰ ਕਾਲਾ ਅਫਗਾਨਿਆਂ ਦੇ ਗੇਟ ਮੂਹਰੇ ਬਟਾਲਾ ਫਤਿਹਗੜ੍ਹ ਚੂੜੀਆਂ ਸੜਕ ਤੇ ਚੱਕਾ ਜਾਮ ਕੀਤਾ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਕਿਸਾਨਾਂ ਦਾ ਕਹਿਣਾ ਹੈ ਕਿ ਭਗਵੰਤ ਸਿੰਘ ਮਾਨ ਸਰਕਾਰ ਜੋ ਕਿਸਾਨਾਂ ਨੂੰ ਬਿਜਲੀ ਦੇਣ ਦੀਆਂ ਨਿਰੰਤਰ ਬਿਆਨਬਾਜ਼ੀਆਂ ਕਰ ਰਹੀ ਹੈ ਪਰ ਕਿਸਾਨਾਂ ਨੂੰ ਲੱਗ ਰਹੇ ਅਣ ਐਲਾਨੇ ਬਿਜਲੀ ਕੱਟਾਂ ਕਰਕੇ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਅਸਲੇ ਸਮੇਤ ਇਕ ਕਾਬੂ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ: ਪੋਲਿੰਗ ਅਮਲੇ ਨੂੰ ਦਿੱਤੀ ਗਈ ਪਹਿਲੀ ਰਿਹਰਸਲ