14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸੈਲਾ ਖ਼ੁਰਦ ਪੇਪਰ ਮਿੱਲ ਖਿਲਾਫ਼ ਰਾਜਪਾਲ ਪੰਜਾਬ ਕੋਲ ਸ਼ਿਕਾਇਤ

ਗੜ੍ਹਸ਼ੰਕਰ (ਹੁਸ਼ਿਆਰਪੁਰ), 27 ਜੂਨ (ਧਾਲੀਵਾਲ) - ਕੁਆਂਟਮ ਪੇਪਰ ਮਿੱਲ ਸੈਲਾ ਖ਼ੁਰਦ ਦਾ ਮਾਮਲਾ ਰਾਜਪਾਲ ਪੰਜਾਬ ਕੋਲ ਪਹੁੰਚ ਗਿਆ ਹੈ। ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਸੈਲਾ ਖ਼ੁਰਦ ਵਲੋਂ ਸਾਬਕਾ ਸੰਸਦ ਮੈਂਬਰ ਅਵਿਨਾਸ਼...

ਅਜੀਤ ਡੈਸਕ 27-06-2026

ਗੜ੍ਹਸ਼ੰਕਰ (ਹੁਸ਼ਿਆਰਪੁਰ), 27 ਜੂਨ (ਧਾਲੀਵਾਲ) - ਕੁਆਂਟਮ ਪੇਪਰ ਮਿੱਲ ਸੈਲਾ ਖ਼ੁਰਦ ਦਾ ਮਾਮਲਾ ਰਾਜਪਾਲ ਪੰਜਾਬ ਕੋਲ ਪਹੁੰਚ ਗਿਆ ਹੈ। ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਸੈਲਾ ਖ਼ੁਰਦ ਵਲੋਂ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੀ ਅਗਵਾਈ ਹੇਠ ਪੇਪਰ ਮਿੱਲ ਦੀ ਬਦਬੂ ਅਤੇ ਖਰਾਬ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆਂ ਨੂੰ ਸ਼ਿਕਾਇਤ ਸੌਂਪੀ ਗਈ ਹੈ।
ਸੰਘਰਸ਼ ਕਮੇਟੀ ਨੇ ਸ਼ਿਕਾਇਤ ਵਿਚ ਕਿਹਾ ਕਿ ਪੇਪਰ ਮਿੱਲ ਤੋਂ ਦਿਨ ਰਾਤ ਗੈਸਾਂ ਨਾਲ ਭਰੀ ਹੋਈ ਬਦਬੂ ਪੂਰੇ ਇਲਾਕੇ ਵਿਚ ਫੈਲਦੀ ਰਹਿੰਦੀ ਹੈ ਜਿਸ ਕਾਰਨ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕੈਮੀਕਲ ਘੁਲਿਆ ਜ਼ਹਿਰੀਲਾ ਪਾਣੀ ਜੋ ਮਿੱਲ ਵਿਚੋਂ ਛੱਡਿਆਂ ਜਾਂਦਾ ਹੈ, ਉਹ ਧਰਤੀ ਵਾਲੇ ਪਾਣੀ ਨਾਲ ਰਲ ਜਾਂਦਾ ਹੈ, ਜਿਸ ਕਾਰਨ ਉਲਟੀਆਂ ਤੇ ਦਸਤ ਆਦਿ ਦੀਆਂ ਭਿਆਨਕ ਬਿਮਾਰੀਆਂ ਫੈਲ ਜਾਂਦੀਆਂ ਹਨ।

ਪਿਛਲੀ ਖ਼ਬਰ 10 ਕਿਲੋ ਅਫ਼ੀਮ ਸਮੇਤ 2 ਨਿਪਾਲੀ ਮਹਿਲਾਵਾਂ ਕਾਬੂ ਅਗਲੀ ਖ਼ਬਰ ਮਾਨਸਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ 24 ਘੰਟਿਆਂ 'ਚ ਸੁਲਝਾਈ