07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸਤੌਜ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਘਰ ਅੱਗੇ ਅਧਿਆਪਕ ਯੂਨੀਅਨਾਂ ਨੇ ਕੀਤਾ ਰੋਸ ਪ੍ਰਦਰਸ਼ਨ

ਚੀਮਾ ਮੰਡੀ, 29 ਜੂਨ (ਗੁਰਜੀਤ ਸਿੰਘ ਚਹਿਲ)- 3704 ਅਧਿਆਪਕ ਯੂਨੀਅਨ ਪੰਜਾਬ ਅਤੇ 180 ਈ.ਟੀ.ਟੀ. ਯੂਨੀਅਨ ਪੰਜਾਬ...

ਅਜੀਤ ਡੈਸਕ 29-06-2026

ਚੀਮਾ ਮੰਡੀ, 29 ਜੂਨ (ਗੁਰਜੀਤ ਸਿੰਘ ਚਹਿਲ)- 3704 ਅਧਿਆਪਕ ਯੂਨੀਅਨ ਪੰਜਾਬ ਅਤੇ 180 ਈ.ਟੀ.ਟੀ. ਯੂਨੀਅਨ ਪੰਜਾਬ ਵਲੋਂ ਸਰਕਾਰ ਦੇ ਝੂਠੇ ਵਾਅਦਿਆਂ ਖਿਲਾਫ਼ ਰੋਸ ਪ੍ਰਦਰਸ਼ਨ ਦੀ ਲਗਾਤਾਰਤਾ ਵਿਚ ਖੁਫੀਆ ਏਜੰਸੀਆਂ ਨੂੰ ਛਿੱਕੇ ਟੰਗ ਕੇ ਮੁੱਖ ਮੰਤਰੀ ਦੇ ਜੱਦੀ ਘਰ ਸਤੌਜ ਵਿਖੇ ਰੋਸ ਪ੍ਰਦਰਸ਼ਨ ਕੀਤਾ ।

ਜਿਕਰਯੋਗ ਹੈ ਕਿ 3704 ਅਤੇ 180 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਵਲੋਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਪੰਜਾਬ ਪੇਅ ਸਕੇਲ ਬਹਾਲ ਕਰਨ ਸਬੰਧੀ ਧਰਨੇ ਪ੍ਰਦਰਸ਼ਨ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਲਗਾਤਾਰ ਮੀਟਿੰਗਾਂ ਕਰਨ ਤੋਂ ਬਾਅਦ ਵੀ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਵਲੋਂ ਲਾਰੇ ਲਗਾ ਕੇ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸਦੇ ਤਹਿਤ ਹੀ ਲਗਭਗ ਪਿਛਲੇ ਇਕ ਮਹੀਨੇ ਤੋਂ ਦਿੜਬਾ ਹਲਕੇ ਦੇ ਪਿੰਡਾਂ ਵਿਚ ਘਰ ਘਰ ਜਾ ਕੇ ਪੰਜਾਬ ਸਰਕਾਰ ਦੇ ਚੋਣ ਵਾਅਦੇ ਲੋਕਾਂ ਦੀ ਕਚਹਿਰੀ ਵਿਚ ਰੱਖੇ ਜਾ ਰਹੇ ਹਨ, ਜਿਨਾਂ ਵਿਚੋਂ ਇਕ ਵੀ ਚੋਣ ਵਾਧਾ ਪੂਰਾ ਨਹੀਂ ਹੋ ਸਕਿਆ ਅਤੇ ਮੁੱਖ ਮੰਤਰੀ ਚੁਟਕਲੇ ਸੁਣਾ ਕੇ ਅਤੇ ਸਿਰਫ ਲਾਰੇ ਲਗਾ ਕੇ ਆਪਣਾ ਪੰਜ ਸਾਲ ਦਾ ਸਮਾਂ ਲੰਘਾਉਣ ਦੇ ਕੰਢੇ ਹਨ।

ਸਤੌਜ ਵਿਖੇ ਮੁੱਖ ਮੰਤਰੀ ਦੇ ਜੱਦੀ ਘਰ ਪਹੁੰਚੇ ਹੋਏ ਅਧਿਆਪਕ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ 3704 ਅਤੇ ਈਟੀਟੀ ਅਧਿਆਪਕ ਆਗੂ ਕਮਲ ਠਾਕਰ ਵੱਲੋਂ ਦੱਸਿਆ ਗਿਆ ਕਿ ਸਾਡੀ ਭਰਤੀ ਪ੍ਰਕਿਰਿਆ ਅਤੇ ਮਨਜ਼ੂਰੀ ਪੰਜਾਬ ਦੇ ਪੇਅ ਸਕੇਲ ਅਨੁਸਾਰ ਜਾਰੀ ਕੀਤੀ ਗਈ ਸੀ ਅਤੇ ਸੁਪਰੀਮ ਕੋਰਟ ਤੱਕ ਕਾਨੂੰਨੀ ਜਿੱਤ ਹਾਸਿਲ ਕਰਨ ਤੋਂ ਬਾਅਦ ਇਹਨਾਂ ਅਧਿਆਪਕਾਂ ਨੂੰ ਲਗਭਗ ਛੇ ਮਹੀਨੇ ਪੰਜਾਬ ਕਮਿਸ਼ਨ ਦੇ ਅਨੁਸਾਰ ਤਨਖਾਹ ਦਿੱਤੀ ਗਈ ਪ੍ਰੰਤੂ ਇਸ ਤੋਂ ਬਾਅਦ ਮੁਨਕਰ ਹੋਈ ਸਰਕਾਰ ਨੇ ਫਿਰ ਤੋਂ ਕੇਂਦਰੀ ਪੇਅ ਸਕੇਲ ਲਾਗੂ ਕਰ ਦਿਤੇ ਹਨ ।

ਪਿਛਲੀ ਖ਼ਬਰ 'ਆਪ' ਵਲੋਂ ਹਲਕਾ ਖਰੜ ਤੋਂ ਗੁਰਸ਼ਰਨ ਸਿੰਘ ਤੇ ਹਲਕਾ ਸੁਜਾਨਪੁਰ ਤੋਂ ਡਾ. ਅਨਿਲ ਭਾਰਦਵਾਜ ਹਲਕਾ ਸੰਗਠਨ ਇੰਚਾਰਜ ਨਿਯੁਕਤ ਅਗਲੀ ਖ਼ਬਰ ਤਰੁਣ ਚੁੱਘ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਕੇਵਲ ਸਿੰਘ ਢਿੱਲੋਂ, ਸੁਨੀਲ ਜਾਖੜ ਅਤੇ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ