30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਰਾਜਸਥਾਨ: ਬੱਸ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ, 6 ਜ਼ਿੰਦਾ ਸੜੇ

ਜੈਪੁਰ, 1 ਜੁਲਾਈ- ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿਚ ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਇਕ ਬੱਸ ਆਪਣੇ ਅੱਗੇ ਜਾ ਰਹੇ ਇਕ ਟਰਾਲੇ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਦੋਵਾਂ ਵਾਹਨਾਂ ਨੂੰ....

ਅਜੀਤ ਡੈਸਕ 01-07-2026

ਜੈਪੁਰ, 1 ਜੁਲਾਈ- ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿਚ ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਇਕ ਬੱਸ ਆਪਣੇ ਅੱਗੇ ਜਾ ਰਹੇ ਇਕ ਟਰਾਲੇ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿਚ ਕੁੱਲ ਅੱਠ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਛੇ ਦੀ ਮੌਤ ਸੜਨ ਕਾਰਨ ਹੋਈ ਅਤੇ ਦੋ ਦੀ ਸਿਰ ਵਿਚ ਸੱਟਾਂ ਲੱਗਣ ਕਾਰਨ ਹੋਈ। ਇਹ ਅੱਜ ਸਵੇਰੇ 2:30 ਵਜੇ ਦੇ ਕਰੀਬ ਕੋਲਵਾ ਥਾਣਾ ਖੇਤਰ ਵਿਚ ਵਾਪਰਿਆ।

ਬੱਸ ਰਿਸ਼ੀਕੇਸ਼ ਤੋਂ ਇੰਦੌਰ ਜਾ ਰਹੀ ਸੀ। ਹਾਦਸੇ ਵਿਚ 21 ਲੋਕ ਜ਼ਖਮੀ ਹੋ ਗਏ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਹੋਇਆ। ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਬੱਸ ਦਾ ਸਟੋਰੇਜ ਡੱਬਾ ਸਿਗਰਟ ਦੇ ਪੈਕੇਟਾਂ ਨਾਲ ਭਰਿਆ ਹੋਇਆ ਸੀ ਅਤੇ ਐਮਰਜੈਂਸੀ ਗੇਟ ਨਹੀਂ ਖੁੱਲ੍ਹ ਸਕਿਆ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਅਗਲੀ ਖ਼ਬਰ 180 ਮੀਟਰ ਡੂੰਘੇ ਪਾਣੀ ਵਿਚ ਡੁੱਬੀ ਕਿਸ਼ਤੀ ਸਮੇਤ ਲਾਪਤਾ ਲੋਕਾਂ ਦੀ ਭਾਲ ਬਣੀ ਵੱਡੀ ਚੁਣੌਤੀ