30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਖੜ੍ਹੇ ਖ਼ਰਾਬ ਟਰਾਲੇ ਨਾਲ ਟਕਰਾਈ ਮੋਟਰਸਾਈਕਲ, ਦੋ ਨੌਜਵਾਨ ਗੰਭੀਰ ਜ਼ਖ਼ਮੀ

ਡੇਰਾਬੱਸੀ, 1 ਜੁਲਾਈ (ਅਲੀ)- ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਇੰਡਸ ਹਸਪਤਾਲ ਨੇੜੇ ਬੁੱਧਵਾਰ ਨੂੰ ਸੜਕ ਹਾਦਸਾ ਵਾਪਰ ਗਿਆ, ਇਥੇ ਸੜਕ ਕਿਨਾਰੇ ਖੜ੍ਹੇ ਖ਼ਰਾਬ ਟਰਾਲੇ ਦੇ ਪਿੱਛੇ ਤੇਜ਼ ਰਫ਼ਤਾਰ....

ਅਜੀਤ ਡੈਸਕ 01-07-2026

ਡੇਰਾਬੱਸੀ, 1 ਜੁਲਾਈ (ਅਲੀ)- ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਇੰਡਸ ਹਸਪਤਾਲ ਨੇੜੇ ਬੁੱਧਵਾਰ ਨੂੰ ਸੜਕ ਹਾਦਸਾ ਵਾਪਰ ਗਿਆ, ਇਥੇ ਸੜਕ ਕਿਨਾਰੇ ਖੜ੍ਹੇ ਖ਼ਰਾਬ ਟਰਾਲੇ ਦੇ ਪਿੱਛੇ ਤੇਜ਼ ਰਫ਼ਤਾਰ ਮੋਟਰਸਾਈਕਲ ਜਾ ਟਕਰਾਈ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।

ਹਾਦਸੇ ਤੋਂ ਬਾਅਦ ਮੌਕੇ ’ਤੇ ਹੜਕੰਪ ਮਚ ਗਿਆ। ਰਾਹਗੀਰਾਂ ਨੇ ਤੁਰੰਤ ਦੋਵੇਂ ਜ਼ਖ਼ਮੀਆਂ ਨੂੰ ਇੰਡਸ ਹਸਪਤਾਲ ਪਹੁੰਚਾਇਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੀ ਗਈ। ਟਰਾਲਾ ਚਾਲਕ ਮੁਤਾਬਕ ਉਹ ਗੁਜਰਾਤ ਤੋਂ ਡੇਰਾਬੱਸੀ ਵੱਲ ਆ ਰਿਹਾ ਸੀ। ਇੰਡਸ ਹਸਪਤਾਲ ਨੇੜੇ ਟਰਾਲੇ ਵਿਚ ਅਚਾਨਕ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਉਸ ਨੇ ਵਾਹਨ ਸੜਕ ਕਿਨਾਰੇ ਰੋਕਿਆ। ਚਾਲਕ ਨੇ ਦੱਸਿਆ ਕਿ ਉਹ ਮੁਰੰਮਤ ਲਈ ਪਾਨਾ ਲੈਣ ਗਿਆ ਸੀ, ਇਸੇ ਦੌਰਾਨ ਪਿੱਛੋਂ ਆ ਰਹੀ ਮੋਟਰਸਾਈਕਲ ਟਰਾਲੇ ਨਾਲ ਟਕਰਾ ਗਈ।

ਸੂਚਨਾ ਮਿਲਣ ’ਤੇ ਡੇਰਾਬੱਸੀ ਪੁਲਿਸ ਅਤੇ ਐਨ.ਐਚ.ਏ.ਆਈ. ਦੀ ਟੀਮ ਮੌਕੇ ’ਤੇ ਪਹੁੰਚੀ। ਹਾਦਸੇ ਕਾਰਨ ਕੁਝ ਸਮੇਂ ਲਈ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਰਹੀ, ਜਿਸ ਨੂੰ ਬਾਅਦ ਵਿਚ ਸੁਚਾਰੂ ਕਰਵਾਇਆ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ’ਚ ਅੱਗ ਲੱਗਣ ਨਾਲ ਨੁਕਸਾਨੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 9 ਪਾਵਨ ਸਰੂਪ ਗੋਇੰਦਵਾਲ ਸਾਹਿਬ ਲਈ... ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ