28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

17 ਸਾਲਾ ਨੌਜਵਾਲ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਭਰਾ ਜ਼ਖਮੀ

ਹਰੀਕੇ ਪੱਤਣ (ਤਰਨਤਾਰਨ), 1 ਜੁਲਾਈ (ਸੰਜੀਵ ਕੁੰਦਰਾ) - ਕਸਬਾ ਹਰੀਕੇ ਪੱਤਣ ਵਿਖੇ ਅੱਜ ਰਾਤ 9 ਵਜੇ ਦੇ ਕਰੀਬ ਨੌਜਵਾਨਾਂ ਵਿਚਕਾਰ ਹੋਏ ਝਗੜੇ ਦੌਰਾਨ 17 ਸਾਲ ਦੇ ਨਾਬਾਲਗ ਲੜਕੇ ਦਾ ਤੇਜ਼ਧਾਰ...

ਅਜੀਤ ਡੈਸਕ 01-07-2026

ਹਰੀਕੇ ਪੱਤਣ (ਤਰਨਤਾਰਨ), 1 ਜੁਲਾਈ (ਸੰਜੀਵ ਕੁੰਦਰਾ) - ਕਸਬਾ ਹਰੀਕੇ ਪੱਤਣ ਵਿਖੇ ਅੱਜ ਰਾਤ 9 ਵਜੇ ਦੇ ਕਰੀਬ ਨੌਜਵਾਨਾਂ ਵਿਚਕਾਰ ਹੋਏ ਝਗੜੇ ਦੌਰਾਨ 17 ਸਾਲ ਦੇ ਨਾਬਾਲਗ ਲੜਕੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਛੋਟੇ ਭਰਾ ਨੂੰ ਜ਼ਖ਼ਮੀ ਕਰ ਦਿੱਤਾ ।ਮਿਲੀ ਜਾਣਕਾਰੀ ਅਨੁਸਾਰ ਕਸਬਾ ਹਰੀਕੇ ਪੱਤਣ ਦੇ ਪੱਟੀ ਰੋਡ ਤੇ ਨੌਜਵਾਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ, ਜਿਸ ਦੌਰਾਨ ਕੁਝ ਨੌਜਵਾਨਾਂ ਨੇ ਹਰੀਕੇ ਦੇ 17 ਸਾਲਾਂ ਨੌਜਵਾਨ ਅਤੇ ਉਸਦੇ ਛੋਟੇ ਭਰਾ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਦੋਵੇਂ ਭਰਾ ਜ਼ਖ਼ਮੀ ਹੋ ਗਏ ।ਐਸ.ਐਚ.ਓ. ਹਰੀਕੇ ਬਲਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਵੱਡੇ ਭਰਾ ਨੂੰ ਮ੍ਰਿਤਕ ਕਰਾਰ ਦਿੱਤਾ । ਐਸ.ਐਚ.ਓ. ਨੇ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ।

ਪਿਛਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੀ-20 : ਅਭਿਸ਼ੇਕ ਸ਼ਰਮਾ ਦੀਆਂ 50 ਦੌੜਾਂ ਪੂਰੀਆਂ ਅਗਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੀ-20 : 5 ਓਵਰਾਂ ਬਾਅਦ ਭਾਰਤ ਦਾ ਸਕੋਰ 52/2