25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਮੈਂ ਪੰਜਾਬ ਦੇ ਹਰ ਯੋਗ ਵੋਟਰ ਨੂੰ ਅਪੀਲ ਕਰਦਾ ਹਾਂ ਕਿ ਆਪਣਾ ਐਸ.ਆਈ.ਆਰ. ਫਾਰਮ ਸਮੇਂ ਸਿਰ ਜ਼ਰੂਰ ਭਰੋ- ਮੁੱਖ ਮੰਤਰੀ ਮਾਨ

ਚੰਡੀਗੜ੍ਹ, 2 ਜੁਲਾਈ- ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਕੱਲ੍ਹ ਆਪਣੇ ਪਰਿਵਾਰ ਸਮੇਤ ਐਸ.ਆਈ.ਆਰ...

ਅਜੀਤ ਡੈਸਕ 02-07-2026

ਚੰਡੀਗੜ੍ਹ, 2 ਜੁਲਾਈ- ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਕੱਲ੍ਹ ਆਪਣੇ ਪਰਿਵਾਰ ਸਮੇਤ ਐਸ.ਆਈ.ਆਰ. SIR ਫਾਰਮ ਭਰ ਕੇ ਚੋਣ ਪ੍ਰਕਿਰਿਆ ਵਿਚ ਹਿੱਸਾ ਪਾਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਪੰਜਾਬ ਦੇ ਹਰ ਯੋਗ ਵੋਟਰ ਨੂੰ ਅਪੀਲ ਕਰਦਾ ਹਾਂ ਕਿ ਆਪਣਾ ਐਸ.ਆਈ.ਆਰ. ਫਾਰਮ ਸਮੇਂ ਸਿਰ ਜ਼ਰੂਰ ਭਰੋ।

ਬੀ.ਐਲ.ਓ. ਤੁਹਾਡੇ ਘਰ ਆ ਕੇ ਹਰ ਲੋੜੀਂਦੀ ਕਾਰਵਾਈ ਵਿਚ ਮਦਦ ਕਰਨਗੇ। ਕਿਸੇ ਵੀ ਯੋਗ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ। ਸਿਰਫ਼ ਡੁਪਲੀਕੇਟ ਜਾਂ ਮ੍ਰਿਤਕ ਵਿਅਕਤੀਆਂ ਦੀਆਂ ਐਂਟਰੀਆਂ ਹੀ ਹਟਾਈਆਂ ਜਾਣਗੀਆਂ ਤਾਂ ਜੋ ਵੋਟਰ ਸੂਚੀ ਹੋਰ ਪਾਰਦਰਸ਼ੀ ਅਤੇ ਸਹੀ ਬਣੇ।
ਕੱਲ੍ਹ ਤੋਂ ਮਾਵਾਂ-ਭੈਣਾਂ ਲਈ ₹1000-1500 ਦੀ ਯੋਜਨਾ ਦੀ ਸ਼ੁਰੂਆਤ ਵੀ ਹੋ ਗਈ ਹੈ। ਸੰਗਰੂਰ ਦੇ ਵਿਕਾਸ ਨੂੰ ਹੋਰ ਤੇਜ਼ੀ ਦੇ ਕੇ ਇਸ ਨੂੰ ਇਕ ਹੋਰ ਸੁੰਦਰ ਅਤੇ ਆਧੁਨਿਕ ਸ਼ਹਿਰ ਬਣਾਉਣਾ ਸਾਡੀ ਪ੍ਰਾਥਮਿਕਤਾ ਹੈ।

 

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਨ ਤੇ ਭਾਜਪਾ, ਅਕਾਲੀ ਦਲ ਨੇ ਲਾਇਆ ਧਰਨਾ ਅਗਲੀ ਖ਼ਬਰ ਕਾਂਗਰਸ ਪਾਰਟੀ ਵਿਚ ਚਰਨਜੀਤ ਸਿੰਘ ਚੰਨੀ ਦੇ ਕੱਦ ਨੂੰ ਅਣਗੌਲਿਆ ਕਰਨਾ ਪਾਰਟੀ ਦੀ ਦਲਿਤ ਵਿਰੋਧੀ ਸੋਚ ਦਾ ਪ੍ਰਤੀਕ- ਜਸਵੀਰ