22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਸਵਾਰ ਸਕੂਲੀ ਬੱਚੇ ਨੂੰ ਮਾਰੀ ਟੱਕਰ, ਹਾਲਤ ਗੰਭੀਰ

ਫੁੱਲਾਂਵਾਲ, (ਲੁਧਿਆਣਾ), 3 ਜੁਲਾਈ (ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੇ ਫੁੱਲਾਂਵਾਲ ਚੌਂਕ ਤੋਂ ਗੁਜ਼ਰਦੀ 200 ਫੁੱਟੀ ਮਿੰਸ਼ਗ ਲਿੰਕ ਸੜਕ ’ਤੇ ਪੈਂਦੇ ਜੈਨ ਮੰਦਰ ਚੌਂਕ ਵਿਖੇ ਅੱਜ ਸਵੇਰੇ....

ਅਜੀਤ ਡੈਸਕ 03-07-2026

ਫੁੱਲਾਂਵਾਲ, (ਲੁਧਿਆਣਾ), 3 ਜੁਲਾਈ (ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੇ ਫੁੱਲਾਂਵਾਲ ਚੌਂਕ ਤੋਂ ਗੁਜ਼ਰਦੀ 200 ਫੁੱਟੀ ਮਿੰਸ਼ਗ ਲਿੰਕ ਸੜਕ ’ਤੇ ਪੈਂਦੇ ਜੈਨ ਮੰਦਰ ਚੌਂਕ ਵਿਖੇ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਕਰੇਟਾ ਕਾਰ ਪੀ. ਬੀ. 91 ਈ. 6699 ਨੇ ਸਾਈਕਲ ’ਤੇ ਸਕੂਲ ਜਾ ਰਹੇ ਬੱਚੇ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ, ਜਿਸ ਦੀ ਉਮਰ 10 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਟੱਕਰ ਤੋਂ ਬਾਅਦ ਸਾਈਕਲ ਤਾਂ ਬੁਰੀ ਤਰ੍ਹਾਂ ਨੁਕਸਾਨਿਆ ਹੀ ਗਿਆ ਨਾਲ ਹੀ ਬੱਚੇ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਪਤਾ ਲੱਗਾ ਹੈ ਕਿ ਕਾਰ ਨੂੰ ਦੋ ਨਬਾਲਗ ਸਕੂਲੀ ਬੱਚੇ, ਜੋ ਆਪਣੇ ਆਪ ਨੂੰ ਐਮ.ਜੀ.ਐਮ ਸਕੂਲ ਦੇ ਵਿਦਿਆਰਥੀ ਦੱਸ ਰਹੇ ਸਨ, ਚਲਾ ਰਹੇ ਸਨ। ਇਨ੍ਹਾਂ ਵਿਚੋਂ ਟੱਕਰ ਤੋਂ ਬਾਅਦ ਇਕ ਕਾਰ ਚਾਲਕ ਨੇ ਕਾਰ ਘਟਨਾ ਵਾਲੀ ਸਥਾਨ ਤੋਂ ਭਜਾ ਕੇ ਜੰਤਾ ਇਨਕਲੇਵ ਵਿਖੇ ਲੁਕਾ ਦਿੱਤੀ ਜਦਕਿ ਦੂਜਾ ਕਾਰ ਸਵਾਰ ਪੀ.ਸੀ.ਆਰ ਪੁਲਿਸ ਨੇ ਕਾਬੂ ਕਰ ਲਿਆ। ਉਸ ਦੀ ਮਦਦ ਨਾਲ ਪੀ.ਸੀ.ਆਰ. ਕਰਮਚਾਰੀ ਸਹਾਇਕ ਥਾਣੇਦਾਰ ਜਸਮੇਲ ਸਿੰਘ ਨੇ ਆਪਣੇ ਸਾਥੀ ਸਮੇਤ ਕਾਰ ਨੂੰ ਕਾਬੂ ਕਰਕੇ ਬਸੰਤ ਐਵਨਿਊ ਚੌਂਕੀ ਦੇ ਡਿਊਟੀ ਅਫਸਰ ਕਾਂਸਟੇਬਲ ਬਲਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਅਤੇ ਜ਼ਖਮੀ ਬੱਚੇ ਨੂੰ ਲੋਕਾਂ ਦੀ ਸਹਾਇਤਾ ਨਾਲ ਪਹਿਲਾਂ ਨੋਬਲ ਹਸਪਤਾਲ, ਫੇਰ ਯੂਨੀਅਨ ਹਸਪਤਾਲ ਅਤੇ ਹਾਈ ਕੇਅਰ ਹਸਪਤਾਲ ਲੈ ਕੇ ਗਏ, ਜਿਨ੍ਹਾਂ ਨੇ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ’ਤੇ ਪੁਲਿਸ ਵਲੋਂ ਹੀ ਉਸ ਨੂੰ ਇਲਾਜ ਲਈ ਦਿਆਨੰਦ ਹਸਪਤਾਲ ਲਜਾਇਆ ਗਿਆ।

ਪਿਛਲੀ ਖ਼ਬਰ ਗੁਜਰਾਤ ਦੀ ਗੱਡੀ ਵਿਚੋਂ ਦੋ ਨੌਜਵਾਨ 62 ਲੱਖ ਨਕਦੀ ਸਮੇਤ ਪੁਲਿਸ ਨੇ ਕੀਤੇ ਕਾਬੂ ਅਗਲੀ ਖ਼ਬਰ ਪਟਾਕਾ ਫੈਕਟਰੀ ਧਮਾਕਾ ਮਾਮਲਾ: ਪੁਲਿਸ ਦਾ ਵੱਡਾ ਐਕਸ਼ਨ, ਜਸਵੰਤ ਸਿੰਘ ਦੇ ਭਰਾ ਤਰਸੇਮ ਸਿੰਘ ਖ਼ਿਲਾਫ਼ ਕੇਸ ਦਰਜ