06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਰਕਾਰੀ ਅਧਿਆਪਕ ਨੇ ਨਹਿਰ ਵਿਚ ਮਾਰੀ ਛਾਲ

ਕਾਹਨੂੰਵਾਨ, (ਗੁਰਦਾਸਪੁਰ), 7 ਜੁਲਾਈ (ਨਿਸ਼ਾਨ ਸਿੰਘ ਚਾਹਲ)- ਅੱਜ ਸਵੇਰੇ ਇਕ ਸਰਕਾਰੀ ਅਧਿਆਪਕ ਵਲੋਂ ਅਪਰ ਬਾਰੀ ਦੁਆਬ ਨਹਿਰ ਦੀ ਸਭਰਾਉਂ ਬਰਾਂਚ ਵਿਚ ਪਿੰਡ ਭੱਟੀਆਂ....

ਅਜੀਤ ਡੈਸਕ 07-07-2026

ਕਾਹਨੂੰਵਾਨ, (ਗੁਰਦਾਸਪੁਰ), 7 ਜੁਲਾਈ (ਨਿਸ਼ਾਨ ਸਿੰਘ ਚਾਹਲ)- ਅੱਜ ਸਵੇਰੇ ਇਕ ਸਰਕਾਰੀ ਅਧਿਆਪਕ ਵਲੋਂ ਅਪਰ ਬਾਰੀ ਦੁਆਬ ਨਹਿਰ ਦੀ ਸਭਰਾਉਂ ਬਰਾਂਚ ਵਿਚ ਪਿੰਡ ਭੱਟੀਆਂ ਨੇੜੇ ਨਹਿਰ ਵਿਚ ਛਾਲ ਮਾਰ ਦਿੱਤੀ ਗਈ। ਅਧਿਆਪਕ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੱਲੋਪੁਰ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਮੀਆਂ ਖਾਂ ਵਿਖੇ ਪੜਾਉਂਦਾ ਸੀ। ਉਸ ਨੇ ਅੱਜ ਸਵੇਰੇ ਨਹਿਰੀ ਪੁਲ ਭੱਟੀਆਂ ਤੋਂ ਥੋੜੀ ਦੂਰ ਆਪਣੀ ਬਲੈਨੋ ਗੱਡੀ ਨੰਬਰ PB06 ਏ.ਵਾਈ. 9494 ਨੂੰ ਖੜਾ ਕਰਕੇ ਆਪ ਨਹਿਰ ਵਿਚ ਛਾਲ ਮਾਰ ਦਿੱਤੀ।

ਇਸ ਤੋਂ ਪਹਿਲਾਂ ਉਸਨੇ ਆਪਣੇ ਇਕ ਸਾਥੀ ਅਧਿਆਪਕ ਨੂੰ ਫ਼ੋਨ ਕਰਕੇ ਦੱਸਿਆ ਕਿ ਉਹ ਤੁਹਾਡੇ ਪਿੰਡ ਨਹਿਰ ਦੇ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਲੱਗਾ ਹੈ। ਅਧਿਆਪਕ ਦੀ ਪਿੰਡ ਦੇ ਕੁਝ ਨੌਜਵਾਨਾਂ ਵਲੋਂ ਨਹਿਰ ਵਿਚ ਖ਼ੋਜ ਕੀਤੀ ਜਾ ਰਹੀ ਹੈ। ਇਸ ਬਾਰੇ ਪਤਾ ਲੱਗਣ ਤੇ ਵੱਡੀ ਗਿਣਤੀ 'ਚ ਲੋਕ ਘਟਨਾ ਵਾਲੀ ਸਥਾਨ ਤੇ ਪੁੱਜ ਗਏ।

ਪਿਛਲੀ ਖ਼ਬਰ ਨੌਜਵਾਨ ਦੀ ਪੁਲ ਨਾਲ ਲਟਕਦੀ ਲਾਸ਼ ਬਰਾਮਦ, ਪੁਲਿਸ ਜਾਂਚ ’ਚ ਜੁਟੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਵਿਚਾਲੇ ਹੋਈ ਦੁਵੱਲੀ ਗੱਲਬਾਤ