31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਬੰਦ ਕਮਰੇ ’ਚ ਲਟਕਦੀ ਮਿਲੀ ਵਿਅਕਤੀ ਦੀ ਲਾਸ਼

ਡੱਬਵਾਲੀ, 9 ਜੁਲਾਈ (ਇਕਬਾਲ ਸਿੰਘ ਸ਼ਾਂਤ)- ਪਿੰਡ ਡੱਬਵਾਲੀ ਦੇ ਵਾਰਡ 14 ਵਿਚ ਇਕ ਬੰਦ ਮਕਾਨ ’ਚੋਂ 43 ਸਾਲਾ ਵਿਅਕਤੀ ਦੀ ਫਾਹੇ ਨਾਲ ਲਟਕਦੀ ਸੜੀ-ਗਲੀ ਲਾਸ਼ ਮਿਲੀ। ਮ੍ਰਿਤਕ....

ਅਜੀਤ ਡੈਸਕ 09-07-2026

ਡੱਬਵਾਲੀ, 9 ਜੁਲਾਈ (ਇਕਬਾਲ ਸਿੰਘ ਸ਼ਾਂਤ)- ਪਿੰਡ ਡੱਬਵਾਲੀ ਦੇ ਵਾਰਡ 14 ਵਿਚ ਇਕ ਬੰਦ ਮਕਾਨ ’ਚੋਂ 43 ਸਾਲਾ ਵਿਅਕਤੀ ਦੀ ਫਾਹੇ ਨਾਲ ਲਟਕਦੀ ਸੜੀ-ਗਲੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਜ਼ਿਲ੍ਹਾ ਮਾਨਸਾ ਦੇ ਪਿੰਡ ਰੜ੍ਹ ਵਾਸੀ ਕੁਲਦੀਪ ਸਿੰਘ ਵਜੋਂ ਹੋਈ ਹੈ। ਉਹ ਪਿੰਡ ਡੱਬਵਾਲੀ ਵਿਚ ਆਪਣੇ ਸਹੁਰੇ ਘਰ ਰਹਿੰਦਾ ਸੀ। ਘਟਨਾ ਦਾ ਖੁਲਾਸਾ ਮਕਾਨ ’ਚੋਂ ਤੇਜ਼ ਬਦਬੂ ਆਉਣ ’ਤੇ ਹੋਇਆ। ਗੁਆਂਢੀਆਂ ਨੇ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਅੰਦਾਜ਼ਾ ਹੈ ਕਿ ਮੌਤ 24 ਤੋਂ 48 ਘੰਟੇ ਪਹਿਲਾਂ ਹੋਈ। ਲਾਸ਼ ਕਾਫ਼ੀ ਹੱਦ ਤੱਕ ਖ਼ਸਤਾਹਾਲ ਹੋ ਚੁੱਕੀ ਸੀ।

ਦੱਸਿਆ ਜਾਂਦਾ ਹੈ ਕਿ ਕੁਲਦੀਪ ਕਥਿਤ ਸ਼ਰਾਬ ਪੀਣ ਦਾ ਆਦੀ ਸੀ ਅਤੇ ਇਸ ਗੱਲ ਨੂੰ ਲੈ ਕੇ ਘਰ ਵਿਚ ਆਮ ਤੌਰ ’ਤੇ ਝਗੜਾ ਰਹਿੰਦਾ ਸੀ। ਪਰਿਵਾਰਕ ਵਿਵਾਦ ਕਾਰਨ ਉਸ ਦੀ ਪਤਨੀ ਬੱਚਿਆਂ ਸਮੇਤ ਕੁਝ ਦਿਨਾਂ ਤੋਂ ਘਰੋਂ ਕਿਧਰੇ ਚਲੀ ਗਈ ਸੀ। ਘਰ ਵਿਚ ਇਕੱਲਾ ਹੋਣ ਦੌਰਾਨ ਉਸ ਨੇ ਕਥਿਤ ਤੌਰ ’ਤੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

ਸੂਚਨਾ ਮਿਲਣ ’ਤੇ ਸਿਟੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਮਾਮਲੇ ਦੀ ਆਈ.ਓ ਕਿਰਨਪਾਲ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 193 ਤਹਿਤ ਕਾਰਵਾਈ ਕੀਤੀ ਗਈ ਹੈ।

ਪਿਛਲੀ ਖ਼ਬਰ ਬਦਮਾਸ਼ਾਂ ਦਾ ਪਿੱਛਾ ਕਰਦੇ ਹੋਏ ਥਾਣਾ ਸਦਰ ਮੁਖੀ ਨਾਭਾ ਦੀ ਗੱਡੀ ਹੋਈ ਹਾਦਸਾ ਗ੍ਰਸਤ ਅਗਲੀ ਖ਼ਬਰ ਜਲੰਧਰ ਦੇ ਨਾਰੀ ਨਿਕੇਤਨ ਪੁੱਜੇ ਮਨੀਸ਼ ਸਿਸੋਦੀਆ