31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਨਗਰ ਕੌਸਲ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ

ਰਾਜਪੁਰਾ (ਪਟਿਆਲਾ), 9 ਜੁਲਾਈ (ਰਣਜੀਤ ਸਿੰਘ) - ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ ਕਰ ਦਿੱਤੀ ਹੈ। ਇਸ ਸੰਬੰਧ ਦੇ ਵਿਚ ਬੋਲਦਿਆਂ ਪ੍ਰਧਾਨ ਹੰਸਰਾਜ ਬਨਵਾਲੀ...

ਅਜੀਤ ਡੈਸਕ 09-07-2026

ਰਾਜਪੁਰਾ (ਪਟਿਆਲਾ), 9 ਜੁਲਾਈ (ਰਣਜੀਤ ਸਿੰਘ) - ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ ਕਰ ਦਿੱਤੀ ਹੈ। ਇਸ ਸੰਬੰਧ ਦੇ ਵਿਚ ਬੋਲਦਿਆਂ ਪ੍ਰਧਾਨ ਹੰਸਰਾਜ ਬਨਵਾਲੀ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਆਨਾਕਾਨੀ ਕਰ ਰਹੀ ਹੈ ਉਨ੍ਹਾਂ ਦੱਸਿਆ ਕਿ ਬੀਤੇ ਮਹੀਨੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਮੰਗਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਲਈ ਜਾਣਗੀਆਂ, ਪਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਪਿੱਛੇ ਹਟ ਗਈ ਹੈ। ਇਸ ਲਈ ਮੁੜ ਤੋਂ ਮੁਲਾਜ਼ਮਾਂ ਨੇ ਹੜਤਾਲ ਕਰ ਦਿੱਤੀ ਹੈ ਹੈ, ਜਿਸ ਕਾਰਨ ਸ਼ਹਿਰ ਵਿਚ ਸਾਫ ਸਫਾਈ ਦਾ ਕੰਮ ਬੰਦ ਹੋ ਕੇ ਰਹਿ ਗਿਆ ਹੈ। ਸਾਫ਼ ਸਫ਼ਾਈ ਨਾ ਹੋਣ ਕਾਰਨ ਅਤੇ ਬਰਸਾਤਾਂ ਕਾਰਨ ਸ਼ਹਿਰ ਵਿਚ ਥਾਂ ਥਾਂ 'ਤੇ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਇਸ ਹਾਲਤ ਵਿਚ ਕੋਈ ਵੀ ਬਿਮਾਰੀ ਸ਼ਹਿਰ ਵਾਸੀਆਂ ਤੇ ਹੱਲਾ ਬੋਲ ਸਕਦੀ ਹੈ।

ਪਿਛਲੀ ਖ਼ਬਰ ਭਾਰਤ-ਇੰਗਲੈਂਡ ਚੌਥਾ ਟੀ-20 ਅੱਜ ਅਗਲੀ ਖ਼ਬਰ ਸਤਿਕਾਰ ਸਹਿਤ ਭੁਪੇਸ਼ ਬਘੇਲ ਦੇ ਸਾਹਮਣੇ ਆਪਣੀ ਗੱਲ ਰੱਖਾਂਗੇ - ਸੁਖਜਿੰਦਰ ਸਿੰਘ ਰੰਧਾਵਾ