29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਊਧਮਪੁਰ (ਜੰਮੂ-ਕਸ਼ਮੀਰ) : ਵਾਹਨ ਦੇ ਹਾਦਸਾਗ੍ਰਸਤ ਹੋਣ ਕਾਰਨ 5 ਅਮਰਨਾਥ ਯਾਤਰੀ ਜ਼ਖ਼ਮੀਂ

ਊਧਮਪੁਰ (ਜੰਮੂ-ਕਸ਼ਮੀਰ), 10 ਜੁਲਾਈ - ਊਧਮਪੁਰ ਵਿਚ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਟੋਲਡੀ ਨਾਲਾ ਨੇੜੇ ਇਕ ਵਾਹਨ ਦੇ ਹਾਦਸੇ ਵਿਚ ਪੰਜ ਅਮਰਨਾਥ ਯਾਤਰਾ ਯਾਤਰੀ ਜ਼ਖਮੀ ਹੋ ਗਏ। ਇਸ ਸੰਬੰਧੀ ਮਨੋਜ ਕੁਮਾਰ...

ਅਜੀਤ ਡੈਸਕ 10-07-2026

ਊਧਮਪੁਰ (ਜੰਮੂ-ਕਸ਼ਮੀਰ), 10 ਜੁਲਾਈ - ਊਧਮਪੁਰ ਵਿਚ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਟੋਲਡੀ ਨਾਲਾ ਨੇੜੇ ਇਕ ਵਾਹਨ ਦੇ ਹਾਦਸੇ ਵਿਚ ਪੰਜ ਅਮਰਨਾਥ ਯਾਤਰਾ ਯਾਤਰੀ ਜ਼ਖਮੀ ਹੋ ਗਏ। ਇਸ ਸੰਬੰਧੀ ਮਨੋਜ ਕੁਮਾਰ ਸਿਕਨ, ਕਮਾਂਡੈਂਟ 137ਵੀਂ ਬਟਾਲੀਅਨ ਸੀਆਰਪੀਐਫ, ਊਧਮਪੁਰ ਨੇ ਕਿਹਾ, "ਕਾਫ਼ਲਾ ਜੰਮੂ ਤੋਂ ਪਹਿਲਗਾਮ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਹਾਦਸੇ ਵਿਚ ਪੰਜ ਲੋਕ ਜ਼ਖ਼ਮੀ ਹੋ ਗਏ; ਜਿਨ੍ਹਾਂ ਵਿਚੋਂ ਇੱਕ ਔਰਤ ਦੀ ਹਾਲਤ ਗੰਭੀਰ ਸੀ। ਉਸਨੂੰ ਜੀਐਮਸੀ ਊਧਮਪੁਰ ਭੇਜ ਦਿੱਤਾ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ, ਉਸਨੂੰ ਜੀਐਮਸੀ ਜੰਮੂ ਰੈਫਰ ਕਰ ਦਿੱਤਾ ਗਿਆ... ਬਾਕੀਆਂ ਦੀ ਹਾਲਤ ਸਥਿਰ ਹੈ..."।

ਪਿਛਲੀ ਖ਼ਬਰ ਉੱਤਰਾਖੰਡ : ਲਗਾਤਾਰ ਵੱਧ ਰਿਹਾ ਹੈ ਗੰਗਾ ਨਦੀ ਦੇ ਪਾਣੀ ਦਾ ਪੱਧਰ ਅਗਲੀ ਖ਼ਬਰ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਇਕ ਸ਼ੂਟਰ ਫੱਟੜ