26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਰੈਵੇਵਨਿਊ ਪਟਵਾਰ ਯੂਨੀਅਨ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿਚ ਲਾਲ ਲਕੀਰ ਦੇ ਕੰਮ ਪੂਰੀ ਤਰ੍ਹਾਂ ਠੱਪ- ਸੁਖਜੀਤ ਸਿੰਘ

ਸੁਲਤਾਨਪੁਰ ਲੋਧੀ, 10 ਜੁਲਾਈ (ਥਿੰਦ)- ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਪੁਰਾਣੀ ਪੈਨਸ਼ਨ ਸਕੀਮ, ਸੰਨ 2023 ਵਿਚ ਪਟਵਾਰੀਆਂ...

ਅਜੀਤ ਡੈਸਕ 10-07-2026

ਸੁਲਤਾਨਪੁਰ ਲੋਧੀ, 10 ਜੁਲਾਈ (ਥਿੰਦ)- ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਪੁਰਾਣੀ ਪੈਨਸ਼ਨ ਸਕੀਮ, ਸੰਨ 2023 ਵਿਚ ਪਟਵਾਰੀਆਂ ਦੀਆਂ ਘਟਾਈਆਂ ਗਈਆਂ 1056 ਅਸਾਮੀਆਂ, ਸਟੇਟ ਕਾਡਰ ਨਾਲ਼ ਪੈਦਾ ਹੋਏ ਕੋਰਟ ਕੇਸਾਂ ਕਾਰਨ ਲੰਬਿਤ ਪਈਆਂ ਪਟਵਾਰੀ ਤੋਂ ਕਾਨੂੰਗੋ ਦੀਆਂ ਪਦ ਉਨਤੀਆਂ,17-07-2020 ਤੋਂ ਬਾਅਦ ਭਰਤੀ ਹੋਏ ਪਟਵਾਰੀਆਂ ਤੇ ਕੇਂਦਰੀ ਤਨਖਾਹ ਸਕੇਲ ਰੱਦ ਕਰਵਾਉਣ, ਪਟਵਾਰ ਭਵਨਾਂ ਵਿਚ ਮੁਢਲੀਆਂ ਸਹੂਲਤਾਂ ਨਾ ਹੋਣ ਅਤੇ ਹੋਰ ਮੰਗਾਂ ਨੂੰ ਲੈ ਕੇ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਸੂਬੇ ਭਰ ਵਿਚ ਚੱਲ ਰਹੇ ਲਾਲ ਲਕੀਰ ਦੇ ਕੰਮਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੈਵੇਨਿਊ ਪਟਵਾਰ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਪਟਵਾਰੀ ਸੁਖਜੀਤ ਸਿੰਘ ਗੋਇੰਦਵਾਲ ਨੇ ਦੱਸਿਆ ਕਿ ਸੂਬਾ ਕਮੇਟੀ ਵਲੋਂ ਲਏ ਗਏ ਫੈਸਲੇ ਤੋਂ ਬਾਅਦ ਕਪੂਰਥਲੇ ਜ਼ਿਲ੍ਹੇ ਵਿਚ ਲਾਲ ਲਕੀਰ ਨਾਲ਼ ਸੰਬੰਧਿਤ ਰਿਕਾਰਡ ਵਿਚ ਸੁਧਾਈ ਅਤੇ ਇਤਰਾਜ਼ ਲੈਣ ਦੇ ਕੰਮ ਦਾ ਪੂਰਨ ਤੌਰ ਤੇ ਬਾਈਕਾਟ ਕਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਲੰਮੇ ਸਮੇਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ ਲੜਿਆ ਜਾ ਰਿਹਾ ਹੈ ਪਰ ਸੂਬਾ ਸਰਕਾਰ ਵਲੋਂ ਅਣਗੋਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਾਲ ਵਿਭਾਗ ਦੇ ਕਰਮਚਾਰੀਆਂ ਉੱਪਰ ਲਗਾਤਾਰ ਬੋਝ ਪਾਇਆ ਜਾ ਰਿਹਾ ਹੈ। ਲਾਲ ਲਕੀਰ ਦੇ ਕੰਮ, ਯੁੱਧ ਨਸ਼ਿਆਂ ਵਿਰੁੱਧ, ਕੁਦਰਤੀ ਆਫ਼ਤਾਂ ਦਾ ਸਰਵੇ ਅਤੇ ਹੜਾਂ ਵਿਚ ਪਟਵਾਰੀਆਂ ਵਲੋਂ ਬਾਖੂਬੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਪਰ ਮੰਗਾਂ ਸਬੰਧੀ ਹਮੇਸ਼ਾ ਸਰਕਾਰ ਨੇ ਸਾਨੂੰ ਵਿਸਾਰਿਆ ਹੈ। ਉਨ੍ਹਾਂ ਨੇ ਕਿਹਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ ਅਤੇ ਇਸੇ ਤਰ੍ਹਾਂ ਮਹਿੰਗਾਈ ਭੱਤੇ ਉੱਪਰ ਵੀ ਪੰਜਾਬ ਸਰਕਾਰ ਨੇ ਬਿਲਕੁਲ ਚੁੱਪੀ ਧਾਰੀ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸੰਕੇਤਕ ਧਰਨੇ ਤੋਂ ਬਾਅਦ ਹੱਕੀ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਛੇੜਿਆ ਜਾਵੇਗਾ। ਇਸ ਮੌਕੇ ਸੂਬਾ ਆਗੂ ਗੁਰਦੇਵ ਸਿੰਘ,ਪ੍ਰਧਾਨ ਸੁਖਦੇਵ ਸਿੰਘ, ਰਾਜਨਬੀਰ ਸਿੰਘ ਅਟਵਾਲ, ਪੰਕਜ਼ ਗੜਵਾਲ ਪਟਵਾਰੀ ਸੁਨੀਲ ਗੋਂਡ, ਪਟਵਾਰੀ ਲਵਪ੍ਰੀਤ ਸਿੰਘ, ਪਟਵਾਰੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਜੇਲ੍ਹ ਵਿਚ ਹਵਾਲਾਤੀ ਦੀ ਹੋਈ ਮੌਤ ਦੇ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਕਰਤਾਰਪੁਰ ਰੋਡ ਕੀਤਾ ਜਾਮ ਅਗਲੀ ਖ਼ਬਰ ਚੰਨੀ ਨੇ ਭੁਪੇਸ਼ ਬਘੇਲ ਨੂੰ ਦਿੱਤਾ ਸੱਦਾ, 11 ਜੁਲਾਈ ਨੂੰ ਹੋਵੇਗੀ ਅਹਿਮ ਮੀਟਿੰਗ