25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਅਸੀਂ ਸੰਵਿਧਾਨ ਵਿਚ ਵਿਸ਼ਵਾਸ ਕਰਦੇ ਹਾਂ - ਸਲਮਾਨ ਖੁਰਸ਼ੀਦ

ਨਵੀਂ ਦਿੱਲੀ, 12 ਜੁਲਾਈ - ਯੋਗ ਗੁਰੂ ਬਾਬਾ ਰਾਮਦੇਵ ਦੇ ਬਿਆਨ 'ਤੇ, ਸੀਨੀਅਰ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ, "ਮੈਂ ਭਾਰਤ ਦੇ ਸੰਵਿਧਾਨ ਵਿਚ ਵਿਸ਼ਵਾਸ ਰੱਖਦਾ ਹਾਂ। ਸੰਵਿਧਾਨ ਵਿਚ....

ਅਜੀਤ ਡੈਸਕ 12-07-2026

ਨਵੀਂ ਦਿੱਲੀ, 12 ਜੁਲਾਈ - ਯੋਗ ਗੁਰੂ ਬਾਬਾ ਰਾਮਦੇਵ ਦੇ ਬਿਆਨ 'ਤੇ, ਸੀਨੀਅਰ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ, "ਮੈਂ ਭਾਰਤ ਦੇ ਸੰਵਿਧਾਨ ਵਿਚ ਵਿਸ਼ਵਾਸ ਰੱਖਦਾ ਹਾਂ। ਸੰਵਿਧਾਨ ਵਿਚ ਹਰ ਕਿਸੇ ਦੇ ਵਿਸ਼ਵਾਸਾਂ ਲਈ ਜਗ੍ਹਾ ਹੈ, ਪਰ ਇਹ ਸੰਵਿਧਾਨ ਦੇ ਦਾਇਰੇ ਦੇ ਅੰਦਰ ਹੀ ਹੈ, ਉਸ ਤੋਂ ਵੱਖਰਾ ਨਹੀਂ।" ਉਨ੍ਹਾਂ ਕਿਹਾ, "... ਜੇਕਰ ਹਰ ਕੋਈ ਸਨਾਤਨੀ ਹੈ, ਤਾਂ ਇੱਥੇ ਅਜਿਹੀਆਂ ਦਰਾਰਾਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਿਉਂ ਕੀਤੀਆਂ ਜਾ ਰਹੀਆਂ ਹਨ?... ਇਹ ਇਕ ਅਜਿਹਾ ਸਵਾਲ ਹੈ ਜੋ ਉਨ੍ਹਾਂ ਨੂੰ ਪਹਿਲਾਂ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ - ਉਹ ਕੌਣ ਹਨ ਅਤੇ ਉਹ ਕਿਸ ਭਾਈਚਾਰੇ ਨਾਲ ਸੰਬੰਧਿਤ ਹਨ - ਇਸ ਬਾਰੇ ਉਨ੍ਹਾਂ ਨੂੰ ਦੂਜਿਆਂ ਨਾਲ ਚਰਚਾ ਕਰਨ ਤੋਂ ਪਹਿਲਾਂ ਖ਼ੁਦ ਤੋਂ ਪੁੱਛਣਾ ਚਾਹੀਦਾ ਹੈ। ਮੇਰਾ ਕਿਸੇ ਵੀ ਵਿਚਾਰ ਨਾਲ ਕੋਈ ਇਤਰਾਜ਼ ਨਹੀਂ ਹੈ, ਸਿਵਾਏ ਕਾਂਗਰਸ ਪਾਰਟੀ ਦੇ ਵਿਚਾਰ ਦੇ। ਸਾਡਾ ਵਿਚਾਰ ਉਹ ਹੈ ਜੋ ਸੰਵਿਧਾਨ ਕਹਿੰਦਾ ਹੈ। ਅਸੀਂ ਸੰਵਿਧਾਨ ਵਿਚ ਵਿਸ਼ਵਾਸ ਕਰਦੇ ਹਾਂ, ਅਤੇ ਪੂਰਾ ਦੇਸ਼ ਇਸ ਵਿਚ ਵਿਸ਼ਵਾਸ ਕਰਦਾ ਹੈ; ਇਹ ਵਿਚ ਸਾਰੇ ਲੋਕਾਂ ਦੇ ਵਿਸ਼ਵਾਸ਼ ਸ਼ਾਮਿਲ ਹਨ..."

ਪਿਛਲੀ ਖ਼ਬਰ ਭਾਰਤੀ ਦੂਤਾਵਾਸ ਵਲੋਂ ਕਿਸ਼ਤੀ ਹਾਦਸੇ ਦੇ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਵਾਪਸੀ ਲਈ ਵੀਅਤਨਾਮੀ ਅਧਿਕਾਰੀਆਂ ਦਾ ਧੰਨਵਾਦ ਅਗਲੀ ਖ਼ਬਰ ਹਾਸੋਹੀਣੇ ਅਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਲੇ ਹਨ, ਬਾਬਾ ਰਾਮਦੇਵ ਦੇ ਦਾਅਵੇ - ਸ਼ੀਆ ਮੌਲਵੀ ਸੈਫ਼ ਅੱਬਾਸ