28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪੁਲਿਸ ਨੇ ਸੋਨਮ ਸਰ ਨਾਲ ਕੀਤਾ ਬਹੁਤ ਮਾੜਾ ਵਿਵਹਾਰ- ਅਭਿਜੀਤ ਦੀਪਕੇ

ਨਵੀਂ ਦਿੱਲੀ, 18 ਜੁਲਾਈ- ਕਾਕਰੋਚ ਜਨਤਾ ਪਾਰਟੀ ਦੇ ਮੁਖੀ ਅਭਿਜੀਤ ਦੀਪਕੇ ਨੇ ਕਿਹਾ ਅੱਜ ਸਵੇਰੇ ਲਗਭਗ 7 ਵਜੇ, ਜਦੋਂ ਪੁਲਿਸ ਆਈ ਤਾਂ ਮੈਂ ਬਾਹਰ ਆਇਆ ਗਿਆ। ਉਨ੍ਹਾਂ ਨੇ ਸੋਨਮ ਸਰ ਨਾਲ....

ਅਜੀਤ ਡੈਸਕ 18-07-2026

ਨਵੀਂ ਦਿੱਲੀ, 18 ਜੁਲਾਈ- ਕਾਕਰੋਚ ਜਨਤਾ ਪਾਰਟੀ ਦੇ ਮੁਖੀ ਅਭਿਜੀਤ ਦੀਪਕੇ ਨੇ ਕਿਹਾ ਅੱਜ ਸਵੇਰੇ ਲਗਭਗ 7 ਵਜੇ, ਜਦੋਂ ਪੁਲਿਸ ਆਈ ਤਾਂ ਮੈਂ ਬਾਹਰ ਆਇਆ ਗਿਆ। ਉਨ੍ਹਾਂ ਨੇ ਸੋਨਮ ਸਰ ਨਾਲ ਦੁਰਵਿਵਹਾਰ ਕੀਤਾ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਚੁੱਕ ਕੇ ਲੈ ਗਈ। ਉਨ੍ਹਾਂ ਕਿਹਾ ਕਿ ਇਕ 60 ਸਾਲਾ ਵਿਅਕਤੀ, ਜੋ ਪਿਛਲੇ 20 ਦਿਨਾਂ ਤੋਂ ਭੁੱਖ ਹੜਤਾਲ 'ਤੇ ਸੀ ਅਤੇ ਉਸ ਨੇ ਕੁਝ ਨਹੀਂ ਖਾਧਾ ਸੀ, ਨੂੰ ਦਿੱਲੀ ਪੁਲਿਸ ਜ਼ਬਰਦਸਤੀ ਚੁੱਕ ਕੇ ਲੈ ਗਈ। ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕਿੱਥੇ ਲਿਜਾਇਆ ਗਿਆ ਹੈ।

ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਅਤੇ ਮੈਂ ਆਪਣੇ ਦੋਸਤ ਦੇ ਘਰ ਤੋਂ ਜੰਤਰ-ਮੰਤਰ ਜਾ ਰਿਹਾ ਸੀ, ਤਾਂ ਪੁਲਿਸ ਨੇ ਮੇਰੇ 'ਤੇ ਵੀ ਹਮਲਾ ਕਰ ਦਿੱਤਾ। ਇਹ ਪੁਲਿਸ ਵਾਲੇ ਨਹੀਂ ਹਨ, ਸਗੋਂ ਆਰ.ਐਸ.ਐਸ. ਦੇ ਗੁੰਡੇ ਹਨ। ਮੈਂ ਹੁਣੇ ਵਿਦੇਸ਼ ਤੋਂ ਵਾਪਸ ਆਇਆ ਹਾਂ, ਕੀ ਮੈਂ ਅਪਰਾਧੀ ਹਾਂ?

ਪਿਛਲੀ ਖ਼ਬਰ ਫਿਰੌਤੀ ਮਾਮਲੇ ’ਚ ਟਾਂਡਾ ਦਾ ਸਾਬਕਾ ਐਸ.ਐਚ.ਓ. ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ ਅਗਲੀ ਖ਼ਬਰ ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ