25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਟ੍ਰੈਕਟਰ-ਟਰਾਲੀ ਹੇਠ ਆਉਣ ਨਾਲ ਸਾਈਕਲ ਸਵਾਰ ਵਿਅਕਤੀ ਦੀ ਮੌਤ

ਗੜ੍ਹਸ਼ੰਕਰ, (ਹੁਸ਼ਿਆਰਪੁਰ), 20 ਜੁਲਾਈ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਸਵੇਰ ਸਮੇਂ ਨੰਗਲ ਰੋਡ ’ਤੇ ਇਕ ਸਾਈਕਲ ਸਵਾਰ ਵਿਅਕਤੀ ਦੀ ਟ੍ਰੈਕਟਰ ਟਰਾਲੀ ਹੇਠ ਆਉਣ ਨਾਲ ਮੌਤ ਹੋ....

ਅਜੀਤ ਡੈਸਕ 20-07-2026

ਗੜ੍ਹਸ਼ੰਕਰ, (ਹੁਸ਼ਿਆਰਪੁਰ), 20 ਜੁਲਾਈ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਸਵੇਰ ਸਮੇਂ ਨੰਗਲ ਰੋਡ ’ਤੇ ਇਕ ਸਾਈਕਲ ਸਵਾਰ ਵਿਅਕਤੀ ਦੀ ਟ੍ਰੈਕਟਰ ਟਰਾਲੀ ਹੇਠ ਆਉਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਈਕਲ ਸਵਾਰ ਨੰਗਲ ਰੋਡ ਤੋਂ ਸ਼ਹਿਰ ਵੱਲ ਨੂੰ ਆ ਰਿਹਾ ਸੀ ਤਾਂ ਪਿੱਛੇ ਰੇਤ ਲੈ ਕੇ ਆ ਰਹੀ ਟ੍ਰੈਕਟਰ-ਟਰਾਲੀ ਸਾਈਕਲ ਸਵਾਰ ’ਤੇ ਚੜ੍ਹ ਗਈ ਤੇ ਘਟਨਾ ਦੌਰਾਨ ਸਾਈਕਲ ਸਵਾਰ ਦੀ ਮੌਤ ਹੋ ਗਈ। ਸਾਈਕਲ ਸਵਾਰ ਵਿਅਕਤੀ ਦੀ ਪਛਾਣ ਕਸ਼ਮੀਰੀ ਲਾਲ ਪੁੱਤਰ ਸਗਲੀ ਰਾਮ ਵਾਸੀ ਸੰਤੋਖ ਨੰਗਰ ਗੜ੍ਹਸ਼ੰਕਰ ਵਜੋਂ ਹੋਈ ਹੈ।

ਗੜ੍ਹਸ਼ੰਕਰ ਪੁਲਿਸ ਵਲੋਂ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ ਟ੍ਰੈਕਟਰ-ਟਰਾਲੀ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।

ਪਿਛਲੀ ਖ਼ਬਰ ਸੰਸਦ ਇਜਲਾਸ ਚਲਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ- ਲੋਕਸਭਾ ਸਪੀਕਰ ਅਗਲੀ ਖ਼ਬਰ ਜੰਤਰ-ਮੰਤਰ 'ਤੇ ਪੁੱਜੇ 10,000 ਲੋਕ, ਸੀ.ਜੇ.ਪੀ. ਵਲੋਂ ਸੰਸਦ ਮਾਰਚ ਥੋੜ੍ਹੀ ਦੇਰ ਵਿਚ ਹੋਵੇਗਾ ਸ਼ੁਰੂ