10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਰਹੱਦੀ ਕਸਬਾ ਅਟਾਰੀ ਵਿਖੇ ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ

ਅਟਾਰੀ, (ਅੰਮ੍ਰਿਤਸਰ) 21 ਜੁਲਾਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਕਸਬਾ ਅਟਾਰੀ ਵਿਖੇ ਪੁਲਿਸ ਵਲੋਂ ਤਲਾਸ਼ੀ ਅਭਿਆਨ ਚਲਾਇਆ....

ਅਜੀਤ ਡੈਸਕ 21-07-2026

ਅਟਾਰੀ, (ਅੰਮ੍ਰਿਤਸਰ) 21 ਜੁਲਾਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਕਸਬਾ ਅਟਾਰੀ ਵਿਖੇ ਪੁਲਿਸ ਵਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਵੀਂ ਆਬਾਦੀ ਅਟਾਰੀ ਵਿਖੇ ਹੈਰੋਇਨ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ, ਜਿਸ ਤੋਂ ਬਾਅਦ ਐਸ.ਐਸ.ਪੀ. ਅੰਮ੍ਰਿਤਸਰ ਕੰਵਲਪ੍ਰੀਤ ਸਿੰਘ ਚਾਹਲ, ਐਸ.ਪੀ. ਬਰਾੜ, ਡੀ.ਐਸ.ਪੀ. ਨਾਗਰਾ ਅਤੇ ਥਾਣਾ ਘਰਿੰਡਾ ਦੇ ਐਸ.ਐਚ.ਓ. ਅਮਨਦੀਪ ਸਿੰਘ ਦੀ ਅਗਵਾਈ ਵਿਚ ਪੁਲਿਸ ਵਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। ਟੀ.ਪੁਆਇੰਟ ਅਟਾਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਨਜ਼ਦੀਕ ਨਾਕਾਬੰਦੀ ਕਰਕੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਮੌਕੇ ਐਸ.ਪੀ. ਅਤੇ ਡੀ.ਐਸ.ਪੀ. ਘਰਾਂ ਦੀ ਤਲਾਸ਼ੀ ਲੈਂਦੇ ਵੀ ਦਿਖਾਈ ਦਿੱਤੇ। ਸਰਹੱਦੀ ਪੁਲਿਸ ਚੌਂਕੀ ਕਾਹਨਗੜ੍ਹ ਦੇ ਇੰਚਾਰਜ ਅਮੋਲਕ ਸਿੰਘ ਅਤੇ ਐਮ.ਐਚ.ਸੀ. ਪਲਵਿੰਦਰ ਸਿੰਘ ਵੀ ਭਾਰੀ ਪੁਲਿਸ ਫੋਰਸ ਨਾਲ ਮੌਜੂਦ ਸਨ।

ਪਿਛਲੀ ਖ਼ਬਰ ਡੱਬਵਾਲੀ ਅਤੇ ਪਿੰਡ ਸੱਕਾ ਵਾਲੀ ’ਚ ਪਾਵਨ ਗੁਰਬਾਣੀ ਦੀ ਹੋਈ ਬੇਅਦਬੀ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਸ਼ਬਦਾਂ ’ਚ ਨਿੰਦਾ ਅਗਲੀ ਖ਼ਬਰ ਸੰਸਦ ਦੇ ਮੌਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ