25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਜਲੰਧਰ ਵਿਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਫ਼ਰਾਰ ਮੁਲਜ਼ਮ ਗੋਲੀ ਲੱਗਣ ਕਾਰਨ ਜ਼ਖ਼ਮੀ

ਜਲੰਧਰ, 22 ਜੁਲਾਈ (ਜਤਿੰਦਰ ਪੰਮੀ)- ਸ਼ਹਿਰ ਦੇ ਤਿਲਕ ਨਗਰ ਇਲਾਕੇ ਵਿਚ ਨਾਖਾਂ ਵਾਲੇ ਬਾਗ ਨੇੜੇ ਕਰੀਬ ਇਕ ਮਹੀਨਾ ਪਹਿਲਾਂ ਹੋਏ ਦੋਹਰੇ ਕਤਲ ਕਾਂਡ ਨਾਲ ਸੰਬੰਧਿਤ ਇਕ ਫ਼ਰਾਰ....

ਅਜੀਤ ਡੈਸਕ 22-07-2026

ਜਲੰਧਰ, 22 ਜੁਲਾਈ (ਜਤਿੰਦਰ ਪੰਮੀ)- ਸ਼ਹਿਰ ਦੇ ਤਿਲਕ ਨਗਰ ਇਲਾਕੇ ਵਿਚ ਨਾਖਾਂ ਵਾਲੇ ਬਾਗ ਨੇੜੇ ਕਰੀਬ ਇਕ ਮਹੀਨਾ ਪਹਿਲਾਂ ਹੋਏ ਦੋਹਰੇ ਕਤਲ ਕਾਂਡ ਨਾਲ ਸੰਬੰਧਿਤ ਇਕ ਫ਼ਰਾਰ ਬਦਮਾਸ਼ ਦਾ ਅੱਜ ਪੁਲਿਸ ਨਾਲ ਮੁਕਾਬਲਾ ਹੋ ਗਿਆ। ਇਸ ਦੌਰਾਨ ਬਦਮਾਸ਼ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ ਗੁੱਲੂ ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਤਿਲਕ ਨਗਰ ਵਿਚ ਕੁਝ ਨੌਜਵਾਨਾਂ ਵਲੋਂ ਸਿਮਰਨਜੀਤ ਸਿੰਘ ਅਤੇ ਸੌਰਭ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ। ਇਸ ਹਮਲੇ ਦੌਰਾਨ 24 ਸਾਲਾ ਸਿਮਰਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ 23 ਸਾਲਾ ਸੌਰਭ ਨੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਅਗਲੇ ਦਿਨ ਦਮ ਤੋੜ ਦਿੱਤਾ ਸੀ।

ਦੋਹਰੇ ਕਤਲ ਦੇ ਇਸ ਮਾਮਲੇ ਵਿਚ ਗੁੱਲੂ ਪੁਲਿਸ ਨੂੰ ਲੰਮੇ ਸਮੇਂ ਤੋਂ ਲੋੜੀਂਦਾ ਸੀ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੁਲਿਸ ਨੂੰ ਉਸ ਦੀ ਮੌਜੂਦਗੀ ਸੰਬੰਧੀ ਸੂਚਨਾ ਮਿਲੀ, ਜਿਸ ਤੋਂ ਬਾਅਦ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਅਤੇ ਮੁਲਜ਼ਮ ਵਿਚਾਲੇ ਮੁਕਾਬਲਾ ਹੋ ਗਿਆ। ਮੁਕਾਬਲੇ ਦੌਰਾਨ ਗੁੱਲੂ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਵਿਦਿਆਰਥੀਆਂ ਨਾਲ ਤੇ ਸੰਸਦ ’ਚ ਹੋ ਕੁਝ ਹੋ ਰਿਹੈ, ਉਹ ਗੈਰ ਲੋਕਤੰਤਰੀ- ਪ੍ਰਿਅੰਕਾ ਗਾਂਧੀ ਅਗਲੀ ਖ਼ਬਰ ਨੀਟ ਪੇਪਰ ਲੀਕ ਦੇ ਵਿਰੋਧ ’ਚ ਕਾਲੇ ਕੱਪੜੇ ਪਾ ਸੰਸਦ ਪੁਹੰਚੇ ਰਾਹੁਲ ਗਾਂਧੀ ਤੇ ਹੋਰ ਕਾਂਗਰਸੀ ਨੇਤਾ