24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਅੰਨਾ ਹਜ਼ਾਰੇ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਮੁੰਬਈ, 22 ਜੁਲਾਈ (ਏਜੰਸੀ)-ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਕਿਹਾ ਕਿ ਦਿੱਲੀ ’ਚ ਜਾਰੀ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਅਤੇ ਪੁਲਿਸ ਦੀ ਕਾਰਵਾਈ ਬਹੁਤ ਪ੍ਰੇਸ਼ਾਨ ਕਰਨ ਵਾਲੀ ਸੀ ਅਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ...

ਅਜੀਤ ਡੈਸਕ 23-07-2026

ਮੁੰਬਈ, 22 ਜੁਲਾਈ (ਏਜੰਸੀ)-ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਕਿਹਾ ਕਿ ਦਿੱਲੀ ’ਚ ਜਾਰੀ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਅਤੇ ਪੁਲਿਸ ਦੀ ਕਾਰਵਾਈ ਬਹੁਤ ਪ੍ਰੇਸ਼ਾਨ ਕਰਨ ਵਾਲੀ ਸੀ ਅਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ’ਚ ਟਕਰਾਅ ਦੀ ਬਜਾਏ ਗੱਲਬਾਤ ਹਮੇਸ਼ਾ ਬਿਹਤਰ ਹੁੰਦੀ ਹੈ। ਪੱਤਰ ’ਚ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਮੰਤਰੀ ਦਾ ਅਸਤੀਫ਼ਾ ਲੈਣ ਨਾਲ ਸਰਕਾਰ ਕਮਜ਼ੋਰ ਨਹੀਂ ਹੋਵੇਗੀ, ਬਲਕਿ ਇਸ ਨਾਲ ਦੂਸਰੇ ਮੰਤਰੀਆਂ ਨੂੰ ਜਵਾਬਦੇਹੀ ਸੰਬੰਧੀ ਇਕ ਸਪੱਸ਼ਟ ਸੰਦੇਸ਼ ਜਾਵੇਗਾ ਕਿ ਜੇਕਰ ਉਹ ਆਪਣੇ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਨੂੰ ਠੀਕ ਤਰ੍ਹਾਂ ਨਾਲ ਨਹੀਂ ਨਿਭਾਉਂਦੇ ਤਾਂ ਉਨ੍ਹਾਂ ਨੂੰ ਵੀ ਆਪਣੇ ਅਹੁਦੇ ਛੱਡਣੇ ਪੈਣਗੇ। ਇਸ ਨਾਲ ਸਰਕਾਰ ਦਾ ਕੰਮਕਾਜ ਹੋਰ ਜ਼ਿਆਦਾ ਜਵਾਬਦੇਹ ਅਤੇ ਪ੍ਰਭਾਵਸ਼ਾਲੀ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਹਿੰਸਾ, ਜਨਤਕ ਜਾਇਦਾਦ ਦੇ ਨੁਕਸਾਨ ਅਤੇ ਤਾਕਤ ਦੀ ਬਹੁਤ ਜ਼ਿਆਦਾ ਵਰਤੋਂ ਤੋਂ ਹਰ ਹਾਲਤ ’ਚ ਬਚਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਗੱਲ ਧੀਰਜ ਨਾਲ ਸੁਣਨੀ ਚਾਹੀਦੀ ਹੈ।

 

ਪਿਛਲੀ ਖ਼ਬਰ ‘ਗੌਡਜ਼ਿਲਾ ਵਰਸਿਜ਼ ਕਾਂਗ’ ਦੀ ਅਦਾਕਾਰਾ ਕੇਲੀ ਹੌਟਲ ਦੀ ਸੜਕ ਹਾਦਸੇ ’ਚ ਮੌਤ ਅਗਲੀ ਖ਼ਬਰ ਜੰਤਰ-ਮੰਤਰ ਵਿਖੇ ਕੁਝ ਬਦਮਾਸ਼ਾਂ ਨੇ ਪੁਲਿਸ 'ਤੇ ਪੱਥਰਾਂ ਅਤੇ ਬੋਤਲਾਂ ਨਾਲ ਕੀਤਾ ਹਮਲਾ - ਦਿੱਲੀ ਪੁਲਿਸ