28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਗਲਾਡਾ ਅਤੇ ਨਗਰ ਨਿਗਮ ਲੁਧਿਆਣਾ ਨੇ ਸਾਂਝੀ ਕਾਰਵਾਈ ਕਰਦਿਆਂ ਰੇਹੜੀਆਂ ਤੇ ਫੜੀਆਂ ਵਾਲਿਆਂ ਨੂੰ ਖਦੇੜਿਆ

ਫੁੱਲਾਂਵਾਲ, (ਲੁਧਿਆਣਾ), 23 ਜੁਲਾਈ (ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੇ ਹਲਕਾ ਗਿੱਲ ਤੇ ਆਤਮ ਨਗਰ ਦੀ ਹੱਦ ’ਤੇ ਪੈਂਦੀ 200 ਫੁੱਟੀ ਮਿੰਸਿਗ ਲਿੰਕ ਸੜਕ ਤੇ ਗ੍ਰੇਟਰ ਲੁਧਿਆਣਾ....

ਅਜੀਤ ਡੈਸਕ 23-07-2026

ਫੁੱਲਾਂਵਾਲ, (ਲੁਧਿਆਣਾ), 23 ਜੁਲਾਈ (ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੇ ਹਲਕਾ ਗਿੱਲ ਤੇ ਆਤਮ ਨਗਰ ਦੀ ਹੱਦ ’ਤੇ ਪੈਂਦੀ 200 ਫੁੱਟੀ ਮਿੰਸਿਗ ਲਿੰਕ ਸੜਕ ਤੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਅਤੇ ਨਗਰ ਨਿਗਮ ਲੁਧਿਆਣਾ ਨੇ ਸਾਂਝੀ ਕਾਰਵਾਈ ਕਰਦਿਆਂ ਸੜਕ ਦੇ ਦੋਨੇ ਪਾਸੇ ਫੁੱਟਪਾਥਾਂ ’ਤੇ ਲੱਗੀਆਂ ਰੇੜੀਆਂ ਤੇ ਫੜੀ ਵਾਲਿਆਂ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਖਦੇੜ ਦਿੱਤਾ ਅਤੇ ਇਨ੍ਹਾਂ ਦਾ ਸਮਾਨ ਆਪਣੇ ਕਬਜ਼ੇ ਵਿਚ ਲੈ ਲਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਰੇੜੀਆਂ ਫੜੀਆਂ ਦੇ ਲੱਗਣ ਨਾਲ ਇਸ ਏਰੀਏ ਵਿਚ ਹਰ ਸਮੇਂ ਜਾਮ ਦਾ ਮਾਹੌਲ ਬਣਿਆ ਰਹਿੰਦਾ ਸੀ। ਇਸ ਕਾਰਵਾਈ ਨੂੰ ਲੈ ਕੇ ਰਾਹਗੀਰਾਂ ਅਤੇ ਇੱਥੋਂ ਦੇ ਵਸਨੀਕਾਂ ਵਿਚ ਖੁਸ਼ੀ ਦਾ ਮਾਹੌਲ ਹੈ।

 

ਪਿਛਲੀ ਖ਼ਬਰ ਇਕ ਘਰ ਵਿਚ ਰੱਖੀ ਨਜਾਇਜ਼ ਸ਼ਰਾਬ ਦੀਆਂ 23 ਪੇਟੀਆਂ ਬਰਾਮਦ ਅਗਲੀ ਖ਼ਬਰ ਅਸਤੀਫ਼ੇ ਨਹੀਂ, ਸਿਸਟਮ 'ਚ ਸੁਧਾਰ ਹੀ ਹੈ ਪੱਕਾ ਹੱਲ - ਜਾਖੜ