ਅਮਲੋਹ, (ਪਟਿਆਲਾ), 24 ਜੁਲਾਈ, (ਕੇਵਲ ਸਿੰਘ)- ਅਮਲੋਹ-ਮੰਡੀ ਗੋਬਿੰਦਗੜ੍ਹ ਰੋਡ 'ਤੇ ਨਿਰਵਾਲ ਰੈਸਟੋਰੈਂਟ ਨੇੜੇ ਬੀਤੀ ਰਾਤ ਇਕ ਕਾਰ ਦਾ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਅਮਲੋਹ ਦੇ ਨਾਮਵਰ ਕਾਰੋਬਾਰੀ ਅਰੋੜਾ ਮੋਬਾਈਲ ਸਟੋਰ ਦੇ ਮਾਲਕ ਕਾਕੂ ਅਰੋੜਾ ਦੀ ਮੌਤ ਹੋ ਗਈ, ਜਦਕਿ ਕਾਰ ਵਿਚ ਸਵਾਰ ਦੂਜਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਇੰਜਣ ਟੁੱਟ ਕੇ ਕਾਫ਼ੀ ਦੂਰ ਜਾ ਡਿੱਗਿਆ ਅਤੇ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦਰਦਨਾਕ ਘਟਨਾ ਨਾਲ ਅਮਲੋਹ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਨਿਰਵਾਲ ਰੈਸਟੋਰੈਂਟ ਨੇੜੇ ਭਿਆਨਕ ਸੜਕੀ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ
ਅਮਲੋਹ, (ਪਟਿਆਲਾ), 24 ਜੁਲਾਈ, (ਕੇਵਲ ਸਿੰਘ)- ਅਮਲੋਹ-ਮੰਡੀ ਗੋਬਿੰਦਗੜ੍ਹ ਰੋਡ 'ਤੇ ਨਿਰਵਾਲ ਰੈਸਟੋਰੈਂਟ ਨੇੜੇ ਬੀਤੀ ਰਾਤ ਇਕ ਕਾਰ ਦਾ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ....
ਅਜੀਤ ਡੈਸਕ
24-07-2026