23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਭਾਰੀ ਮੀਂਹ ਤੋਂ ਬਾਅਦ ਸੱਕੀ ਨਾਲੇ ਨੇ ਅਜਨਾਲਾ ਨੇੜਲੇ ਪਿੰਡਾਂ 'ਚ ਮਚਾਈ ਤਬਾਹੀ

ਅਜਨਾਲਾ (ਅੰਮ੍ਰਿਤਸਰ), 26 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਸਰਹੱਦੀ ਖੇਤਰ ਵਿਚ ਕੁਝ ਦਿਨ ਪਹਿਲਾਂ ਲਗਾਤਾਰ ਪਈ ਭਾਰੀ ਬਾਰਿਸ਼ ਅਤੇ ਸੱਕੀ ਨਾਲੇ ਵਿਚ ਆਏ ਵੱਧ ਪਾਣੀ ਕਾਰਨ...

ਅਜੀਤ ਡੈਸਕ 26-07-2026

ਅਜਨਾਲਾ (ਅੰਮ੍ਰਿਤਸਰ), 26 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਸਰਹੱਦੀ ਖੇਤਰ ਵਿਚ ਕੁਝ ਦਿਨ ਪਹਿਲਾਂ ਲਗਾਤਾਰ ਪਈ ਭਾਰੀ ਬਾਰਿਸ਼ ਅਤੇ ਸੱਕੀ ਨਾਲੇ ਵਿਚ ਆਏ ਵੱਧ ਪਾਣੀ ਕਾਰਨ ਕਈ ਪਿੰਡਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਕਮੀਰਪੁਰਾ, ਚੱਕ ਔਲ, ਨੰਗਲ, ਵੰਝਾਂਵਾਲਾ, ਤਲਵੰਡੀ ਰਾਏਦਾਦੂ ਅਤੇ ਕੋਟਲੀ ਕੋਰੋਟਾਣਾਂ ਸਮੇਤ ਆਸ-ਪਾਸ ਦੇ ਹੋਰ ਪਿੰਡਾਂ ਵਿਚ ਕਈ ਖੇਤ ਝੀਲਾਂ ਦਾ ਰੂਪ ਧਾਰ ਚੁੱਕੇ ਹਨ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਿੰਡ ਕਮੀਰਪੁਰਾ ਦੇ ਸਰਪੰਚ ਗੁਰਨਾਮ ਸਿੰਘ ਕਮੀਰਪੁਰਾ, ਨੰਬਰਦਾਰ ਮੇਜਰ ਸਿੰਘ, ਪੰਚ ਮਲਕੀਤ ਸਿੰਘ, ਕਾਬਲ ਸਿੰਘ, ਜਸਬੀਰ ਸਿੰਘ, ਹੀਰਾ ਸਿੰਘ ਕਮੀਰਪੁਰਾ, ਹਰਭੋਲ ਸਿੰਘ ਅਮਰੀਕ ਸਿੰਘ ਅਤੇ ਗੁਰਪ੍ਰੀਤ ਸਿੰਘ ਮਾਨ ਆਦਿ ਕਿਸਾਨਾਂ ਨੇ ਦੱਸਿਆ ਕਿ ਭਾਰੀ ਮੀਂਹ ਪੈਣ ਤੋਂ ਬਾਅਦ ਸੱਕੀ ਨਾਲੇ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਹੇਠ ਆ ਗਈ ਹੈ। ਉਨ੍ਹਾਂ ਦੱਸਿਆ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚਿਆ ਹੈ ਅਤੇ ਨਾ ਹੀ ਫ਼ਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਨੇ ਵੀ ਇਨ੍ਹਾਂ ਪਿੰਡਾਂ ਦੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਸੀ, ਜਿਸ ਕਰਕੇ ਉਸ ਸਮੇਂ ਵੀ ਕਿਸਾਨਾਂ ਨੂੰ ਵੱਡਾ ਆਰਥਿਕ ਝਟਕਾ ਲੱਗਿਆ ਸੀ ਅਤੇ ਇਸ ਸਾਲ ਚੰਗੀ ਫ਼ਸਲ ਦੀ ਉਮੀਦ ਨਾਲ ਕਿਸਾਨਾਂ ਨੇ ਮੁੜ ਕਰਜ਼ਾ ਚੁੱਕ ਕੇ ਖੇਤੀ ਕੀਤੀ ਸੀ। ਪਰ ਹੁਣ ਫਿਰ ਮੀਂਹ ਅਤੇ ਪਾਣੀ ਭਰਨ ਕਾਰਨ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। ਉਕਤ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਵਰ੍ਹਦਿਆਂ ਦੱਸਿਆ ਕਿ ਪਿਛਲੇ ਸਾਲ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਵੀ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ, ਜਿਸ ਕਾਰਨ ਕਿਸਾਨਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਵੀ ਸਮੇਂ ਸਿਰ ਮਦਦ ਨਾ ਮਿਲੀ ਤਾਂ ਕਈ ਕਿਸਾਨ ਆਰਥਿਕ ਸੰਕਟ ਵਿਚ ਫਸ ਜਾਣਗੇ। ਗੁਰਨਾਮ ਸਿੰਘ ਕਮੀਰਪੁਰਾ ਤੇ ਹੋਰਨਾਂ ਨੇ ਅੱਗੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਾਗਜ਼ਾਂ ਵਿਚ ਨਹੀਂ, ਸਗੋਂ ਮੌਕੇ 'ਤੇ ਆ ਕੇ ਕਿਸਾਨਾਂ ਦਾ ਦਰਦ ਦੇਖਣਾ ਚਾਹੀਦਾ ਹੈਫ਼ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਸਹੀ ਅੰਦਾਜ਼ਾ ਲਾਇਆ ਜਾਵੇ, ਕਿਸਾਨਾਂ ਨੂੰ ਜਲਦੀ ਮੁਆਵਜ਼ਾ ਦਿੱਤਾ ਜਾਵੇ।

ਪਿਛਲੀ ਖ਼ਬਰ ਸਰਕਾਰ ਬਣੀ ਨੂੰ 4-5 ਸਾਲ ਹੋ ਗਏ, ਪੰਜਾਬ ਵਿਚ ਇਕ ਵੀ ਪੇਪਰ ਲੀਕ ਨਹੀਂ ਹੋਇਆ - ਭਗਵੰਤ ਮਾਨ ਅਗਲੀ ਖ਼ਬਰ ਰਾਸ਼ਟਰਮੰਡਲ ਖੇਡਾਂ : ਭਾਰਤ ਦੇ ਰਿਸ਼ੀਕਾਂਤ ਸਿੰਘ ਨੇ 60 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਗਮਾ...