23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਭਾਤਰ ਦੀ ਅਨਾਹਤ ਸਿੰਘ ਨੇ ਰਚਿਆ ਇਤਿਹਾਸ, ਬਣੀ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨ

ਓਨਟਾਰੀਓ (ਕੈਨੇਡਾ), 26 ਜੁਲਾਈ - ਭਾਰਤੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਦੇਸ਼ ਲਈ ਇਤਿਹਾਸ ਰਚ ਦਿੱਤਾ ਹੈ। 18 ਸਾਲਾ ਖਿਡਾਰਨ ਅਨਾਹਤ ਸਿੰਘ ਨੇ ਕੈਨੇਡਾ ਦੇ ਓਨਟਾਰੀਓ ਦੇ ਨਿਆਗਰਾ-ਆਨ-ਦ-ਲੇਕ ਵਿਚ...

ਅਜੀਤ ਡੈਸਕ 26-07-2026

ਓਨਟਾਰੀਓ (ਕੈਨੇਡਾ), 26 ਜੁਲਾਈ - ਭਾਰਤੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਦੇਸ਼ ਲਈ ਇਤਿਹਾਸ ਰਚ ਦਿੱਤਾ ਹੈ। 18 ਸਾਲਾ ਖਿਡਾਰਨ ਅਨਾਹਤ ਸਿੰਘ ਨੇ ਕੈਨੇਡਾ ਦੇ ਓਨਟਾਰੀਓ ਦੇ ਨਿਆਗਰਾ-ਆਨ-ਦ-ਲੇਕ ਵਿਚ ਹੋਈ ਵਿਸ਼ਵ ਸਕੁਐਸ਼ ਜੂਨੀਅਰ ਵਿਅਕਤੀਗਤ ਚੈਂਪੀਅਨਸ਼ਿਪ ਵਿਚ ਮਹਿਲਾ ਖਿਤਾਬ ਆਪਣੇ ਨਾਂਅ ਕੀਤਾ ਇਸ ਦੇ ਨਾਲ ਹੀ ਅਨਾਹਤ ਸਿੰਘ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਬਣ ਗਈ। ਵਿਸ਼ਵ ਦੀ 20ਵੀਂ ਨੰਬਰ ਦੀ ਖਿਡਾਰਨ ਅਤੇ ਚੋਟੀ ਦੀ ਦਰਜਾ ਪ੍ਰਾਪਤ ਅਨਾਹਤ ਨੇ ਮਹਿਲਾ ਫਾਈਨਲ ਵਿਚ ਮਿਸਰ ਦੀ ਰੁਕਾਇਆ ਸਲੇਮ ਨੂੰ 11-3, 11-7, 11-9 ਨਾਲ ਹਰਾਇਆ।
ਪਿਛਲੇ ਸਾਲ ਇਸੇ ਟੂਰਨਾਮੈਂਟ ਵਿਚ ਅਨਾਹਤ ਨੇ ਸੈਮੀਫਾਈਨਲ ਜਿੱਤ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ, ਉਸਨੇ ਮਹਿਲਾ ਫਾਈਨਲ ਵਿਚ ਦੂਜਾ ਦਰਜਾ ਪ੍ਰਾਪਤ ਮਿਸਰੀ ਰੁਕਾਇਆ ਸਲੇਮ ਨੂੰ 11-3, 11-7, 11-9 ਨਾਲ ਹਰਾ ਕੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖਿਤਾਬ ਜਿੱਤਿਆ। 

ਪਿਛਲੀ ਖ਼ਬਰ ਤੀਜੇ ਟੀ-20 'ਚ ਭਾਰਤ ਨੇ ਜ਼ਿੰਬਾਬਵੇ ਨੂੰ ਜਿੱਤਣ ਲਈ ਦਿੱਤਾ 193 ਦੌੜਾਂ ਦਾ ਟੀਚਾ ਅਗਲੀ ਖ਼ਬਰ ਸਰਕਾਰ ਬਣੀ ਨੂੰ 4-5 ਸਾਲ ਹੋ ਗਏ, ਪੰਜਾਬ ਵਿਚ ਇਕ ਵੀ ਪੇਪਰ ਲੀਕ ਨਹੀਂ ਹੋਇਆ - ਭਗਵੰਤ ਮਾਨ