15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸੇਵਾਮੁਕਤ ਰਾਈਫਲਮੈਨ ਹਰਜਿੰਦਰ ਸਿੰਘ ਦਾ ਰਾਜਪਾਲ ਪੰਜਾਬ ਵਲੋਂ ਸਨਮਾਨ

ਮਾਛੀਵਾੜਾ ਸਾਹਿਬ (ਲੁਧਿਆਣਾ), 27 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਨੇੜ੍ਹਲੇ ਪਿੰਡ ਬਹਿਲੋਲਪੁਰ ਦੇ ਵਾਸੀ...

ਅਜੀਤ ਡੈਸਕ 27-07-2026

ਮਾਛੀਵਾੜਾ ਸਾਹਿਬ (ਲੁਧਿਆਣਾ), 27 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਨੇੜ੍ਹਲੇ ਪਿੰਡ ਬਹਿਲੋਲਪੁਰ ਦੇ ਵਾਸੀ ਸੇਵਾਮੁਕਤ ਰਾਈਫਲਮੈਨ ਹਰਜਿੰਦਰ ਸਿੰਘ ਦਾ ਪੰਜਾਬ ਦੇ ਮਾਣਯੋਗ ਰਾਜਪਾਲ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਕਾਰਗਿਲ ਯੁੱਧ ਦੌਰਾਨ ਡਿਊਟੀ ਕਰਦੇ ਸਮੇਂ ਰਾਈਫਲਮੈਨ ਹਰਜਿੰਦਰ ਸਿੰਘ ’ਤੇ ਹਮਲਾ ਹੋਇਆ ਜਿਸ ਦੌਰਾਨ ਉਹ ਬਹਾਦਰੀ ਨਾਲ ਲੜਦਾ ਹੋਇਆ ਜਖ਼ਮੀ ਹੋ ਗਿਆ।

ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਕਾਰਗਿਲ ਦਿਵਸ ਦੇ ਕਰਵਾਏ ਗਏ ਸਮਾਰੋਹ ਦੌਰਾਨ ਰਾਈਫਲਮੈਨ ਹਰਜਿੰਦਰ ਸਿੰਘ ਨੂੰ ਉਨ੍ਹਾਂ ਦੀ ਬਹਾਦਰੀ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਨੇ ਸਰਹਿੰਦ ਨਹਿਰ ਵਿਚ ਗੱਡੀ ਸਮੇਤ ਗਿਰੇ ਕੁਝ ਵਿਅਕਤੀਆਂ ਦੀ ਜਾਨ ਬਚਾਈ ਸੀ, ਉਸ ਸਮੇਂ ਵੀ ਉਨ੍ਹਾਂ ਦੀ ਬਹਾਦਰੀ ਦੀ ਸ਼ਲਾਘਾ ਹੋਈ ਜਿਨ੍ਹਾਂ ਨੂੰ ਫੌਜੀ ਅਧਿਕਾਰੀਆਂ ਵਲੋਂ ਸਨਮਾਨਿਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਵਲੋਂ ਇਲਾਕੇ ਵਿਚ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ।

ਪਿਛਲੀ ਖ਼ਬਰ ਵਿਦਿਆਰਥੀਆਂ ਦੇ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿਚ ਕਿਸਾਨ ਰੈਲੀ ਉਪਰੰਤ ਮੁਜ਼ਾਹਰਾ ਅਗਲੀ ਖ਼ਬਰ ਨੀਟ ਯੂਜੀ ਪੇਪਰ ਲੀਕ ਮਾਮਲੇ ’ਚ ਸਰਕਾਰੀ ਵਕੀਲ ਨਿਯੁਕਤ ਕਰਨ ਦੇ ਹੁਕਮ