08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

30 ਜੁਲਾਈ ਨੂੰ ਗੁਰੂ ਹਰਸਹਾਏ ਸ਼ਹਿਰ ਬੰਦ ਕਰਵਾਉਣ ਸਬੰਧੀ ਐਸ.ਡੀ.ਐਮ. ਨੂੰ ਸੌਂਪਿਆ ਮੰਗ ਪੱਤਰ

ਗੁਰੂ ਹਰਸਹਾਏ, 29 ਜੁਲਾਈ (ਕਪਿਲ ਕੰਧਾਰੀ)- ਸਫਾਈ ਸੇਵਕ ਯੂਨੀਅਨ ਪੰਜਾਬ ਵਲੋਂ 30 ਜੁਲਾਈ ਨੂੰ...

ਅਜੀਤ ਡੈਸਕ 29-07-2026

ਗੁਰੂ ਹਰਸਹਾਏ, 29 ਜੁਲਾਈ (ਕਪਿਲ ਕੰਧਾਰੀ)- ਸਫਾਈ ਸੇਵਕ ਯੂਨੀਅਨ ਪੰਜਾਬ ਵਲੋਂ 30 ਜੁਲਾਈ ਨੂੰ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਦੇ ਮੱਦੇਨਜ਼ਰ ਸਫਾਈ ਸੇਵਕ ਯੂਨੀਅਨ ਗੁਰੂ ਹਰਸਹਾਏ ਵਲੋਂ ਸ਼ਹਿਰ ਨੂੰ ਬੰਦ ਕਰਵਾਉਣ ਲਈ ਅੱਜ ਐਸ.ਡੀ.ਐਮ. ਦਫ਼ਤਰ ਵਿਖੇ ਮੰਗ ਪੱਤਰ ਸੌਂਪਿਆ ਗਿਆ ਅਤੇ ਪ੍ਰਸ਼ਾਸਨ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੋਨੂੰ, ਮਨਜੀਤ ਸਿੰਘ, ਅਮਨ, ਮਨਦੀਪ, ਸਿਕੰਦਰ, ਰਾਜਕੁਮਾਰ ਅਤੇ ਸੁਨੀਲ ਨੇ ਦੱਸਿਆ ਕਿ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਆਗੂਆਂ ਵਲੋਂ 30 ਜੁਲਾਈ ਨੂੰ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਦੇ ਮੱਦੇਨਜ਼ਰ ਗੁਰੂ ਹਰ ਸਹਾਏ ਸ਼ਹਿਰ ਨੂੰ ਵੀ ਬੰਦ ਕਰਵਾਉਣ ਲਈ ਸਮੂਹ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਬੰਦ ਦੌਰਾਨ ਸਿਹਤ ਸੇਵਾਵਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਛੱਡ ਕੇ ਬਾਕੀ ਕਾਰੋਬਾਰ ਅਤੇ ਅਦਾਰੇ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਸਫਾਈ ਸੇਵਕਾਂ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਇਹ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਯੂਨੀਅਨ ਆਗੂਆਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 30 ਜੁਲਾਈ ਨੂੰ ਆਪਣੇ ਕਾਰੋਬਾਰ ਬੰਦ ਰੱਖ ਕੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ। ਇਸ ਸਬੰਧੀ ਉਨ੍ਹਾਂ ਵਲੋਂ ਅੱਜ ਐਸ.ਡੀ.ਐਮ. ਦਫ਼ਤਰ ਵਿਖੇ ਐਸ.ਡੀ.ਐਮ. ਦੇ ਨਾਮ ਮੰਗ ਪੱਤਰ ਦਫ਼ਤਰੀ ਕਰਮਚਾਰੀ ਮਨੋਜ ਖੱਟੜ, ਵਿਸ਼ੂ ਭਠੇਜਾ ਨੂੰ ਸੌਂਪਿਆ ਗਿਆ।

ਪਿਛਲੀ ਖ਼ਬਰ ਕੈਨੇਡਾ 'ਚ ਫ਼ਿਰੋਜ਼ਪੁਰ ਦੇ 22 ਸਾਲਾਂ ਨੌਜਵਾਨ ਜੋਬਨਪ੍ਰੀਤ ਸਿੰਘ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਅਗਲੀ ਖ਼ਬਰ 30 ਜੁਲਾਈ ਨੂੰ ਨਗਰ ਨਿਗਮ ਦਫ਼ਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ- ਬੰਟੂ ਸਬਰਵਾਲ