03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਖਮਾਣੋਂ ਬੰਦ ਦੌਰਾਨ ਦੁਕਾਨਾਂ ਬੰਦ, ਆਵਾਜਾਈ ਆਮ ਵਾਂਗ

ਖਮਾਣੋਂ, (ਫਤਹਿਗੜ੍ਹ ਸਾਹਿਬ), 30 ਜੁਲਾਈ (ਮਨਮੋਹਨ ਸਿੰਘ ਕਲੇਰ)- ਬਰਨਾਲਾ ਘਟਨਾਕ੍ਰਮ ਦੇ ਮੱਦੇਨਜ਼ਰ ਸਫਾਈ ਸੇਵਕਾਂ ਵਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਮੌਕੇ ਖਮਾਣੋਂ ਸ਼ਹਿਰ....

ਅਜੀਤ ਡੈਸਕ 30-07-2026

ਖਮਾਣੋਂ, (ਫਤਹਿਗੜ੍ਹ ਸਾਹਿਬ), 30 ਜੁਲਾਈ (ਮਨਮੋਹਨ ਸਿੰਘ ਕਲੇਰ)- ਬਰਨਾਲਾ ਘਟਨਾਕ੍ਰਮ ਦੇ ਮੱਦੇਨਜ਼ਰ ਸਫਾਈ ਸੇਵਕਾਂ ਵਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਮੌਕੇ ਖਮਾਣੋਂ ਸ਼ਹਿਰ ਦੀਆਂ ਦੁਕਾਨਾਂ ਬੰਦ ਰਹੀਆਂ। ਜਦੋਂ ਕਿ ਆਮ ਲੋਕਾਂ ਦੀ ਆਵਾਜਾਈ ਆਮ ਵਾਂਗ ਰਹੀ। ਇਸ ਤੋਂ ਇਲਾਵਾ ਪੇਂਡੂ ਖੇਤਰ ਨੂੰ ਚੱਲਣ ਵਾਲੀਆਂ ਬੱਸਾਂ ਬੰਦ ਰਹੀਆਂ ਅਤੇ ਮੁੱਖ ਮਾਰਗ ਤੋਂ ਗੁਜ਼ਰਦੀਆਂ ਸਰਕਾਰੀ ਅਤੇ ਨਿੱਜੀ ਬੱਸਾਂ ਆਮ ਵਾਂਗ ਚੱਲਦੀਆਂ ਰਹੀਆਂ। ਸਿਹਤ ਸੇਵਾਵਾ ਆਮ ਵਾਂਗ ਖੁੱਲ੍ਹੀਆਂ ਰਹੀਆਂ । ਇਸ ਬੰਦ ਦੇ ਵਿਰੋਧ ਵਿਚ ਸਫਾਈ ਸੇਵਕਾਂ ਵਲੋਂ ਰਜਵਾਹਾਪੁਲ 'ਤੇ ਰੋਸ ਮੁਜ਼ਾਰਾ ਕਰਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਵਿਰੋਧੀ ਧਿਰ ਦੀ ਭੂਮਿਕਾ ਹਮੇਸ਼ਾ ਰਹੀ ਹੈ ਨਕਾਰਾਤਮਕ- ਜੇ.ਪੀ. ਨੱਢਾ ਅਗਲੀ ਖ਼ਬਰ ਪੰਜਾਬ ਪੇਪਰ ਲੀਕ ’ਤੇ ਹੰਗਾਮਾ, ਦਿੱਲੀ ਵਿਚ ਭਾਜਪਾ ਵਰਕਰਾਂ ਦੀ ਪੁਲਿਸ ਨਾਲ ਝੜਪ