02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਜੈਵਲਿਨ ਥਰੋ ਫਾਈਨਲ ’ਚ ਤਿੰਨ ਭਾਰਤੀਆਂ ਨੇ ਕੀਤਾ ਕੁਆਲੀਫਾਈ

ਨਵੀਂ ਦਿੱਲੀ, 30 ਜੁਲਾਈ- ਗਲਾਸਗੋ 2026 ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਜੈਵਲਿਨ ਥਰੋ ਮੁਕਾਬਲੇ...

ਅਜੀਤ ਡੈਸਕ 30-07-2026

ਨਵੀਂ ਦਿੱਲੀ, 30 ਜੁਲਾਈ- ਗਲਾਸਗੋ 2026 ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਜੈਵਲਿਨ ਥਰੋ ਮੁਕਾਬਲੇ ਵਿਚ ਭਾਰਤ ਦੇ ਨੀਰਜ ਚੋਪੜਾ, ਰੋਹਿਤ ਯਾਦਵ ਅਤੇ ਯਸ਼ ਵੀਰ ਸਿੰਘ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਕੁਆਲੀਫਾਇੰਗ ਰਾਊਂਡ ਦੇ ਗਰੁੱਪ-ਏ ਵਿਚ ਨੀਰਜ ਨੇ 79.61 ਮੀਟਰ ਸੁੱਟ ਕੇ ਪੰਜਵਾਂ, ਰੋਹਿਤ ਨੇ 78.37 ਮੀਟਰ ਨਾਲ ਨੌਵਾਂ ਅਤੇ ਯਸ਼ ਵੀਰ ਨੇ 78.36 ਮੀਟਰ ਨਾਲ ਦਸਵਾਂ ਸਥਾਨ ਹਾਸਲ ਕੀਤਾ।

ਦੋਵੇਂ ਗਰੁੱਪਾਂ ਦੇ ਕੁੱਲ ਨਤੀਜਿਆਂ ਦੇ ਆਧਾਰ ’ਤੇ ਤਿੰਨਾਂ ਭਾਰਤੀ ਖਿਡਾਰੀਆਂ ਨੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਪੁਰਸ਼ਾਂ ਦੇ ਭਾਲਾ ਸੁੱਟ ਦਾ ਫਾਈਨਲ ਸ਼ੁੱਕਰਵਾਰ, 31 ਜੁਲਾਈ 2026 ਨੂੰ ਸਕੌਟਸਟਾਊਨ ਸਟੇਡੀਅਮ, ਗਲਾਸਗੋ ਵਿਚ ਹੋਵੇਗਾ।

ਪਿਛਲੀ ਖ਼ਬਰ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ 15 ਖ਼ਿਲਾਫ਼ ਐੱਫ. ਆਈ. ਆਰ. ਦਰਜ ਅਗਲੀ ਖ਼ਬਰ ਫ਼ਾਜ਼ਿਲਕਾ ਵਿਖੇ ਪਤੀ ਨੇ ਪਤਨੀ ਦਾ ਕੀਤਾ ਕਤਲ, ਧੀਆਂ ਨੇ ਮੰਗੀ ਪਿਤਾ ਲਈ ਮੌਤ ਦੀ ਸਜ਼ਾ