02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਫ਼ਗਵਾੜਾ ’ਚ ਦਿਨ ਦਿਹਾੜੇ ਦਾਤਰ ਦੀ ਨੌਕ ’ਤੇ ਮੋਟਰਸਾਈਕਲ ਖੋਹਿਆ

ਫ਼ਗਵਾੜਾ, 30 ਜੁਲਾਈ (ਹਰਜੋਤ ਸਿੰਘ ਚਾਨਾ)- ਫਗਵਾੜਾ ’ਚ ਅੱਜ ਦਿਹਾੜੇ ਕਾਰ ਸਵਾਰ ਲੁਟੇਰੇ ਦਾਤਰ ਦੀ ਨੌਕ ’ਤੇ ਇਕ...

ਅਜੀਤ ਡੈਸਕ 30-07-2026

ਫ਼ਗਵਾੜਾ, 30 ਜੁਲਾਈ (ਹਰਜੋਤ ਸਿੰਘ ਚਾਨਾ)- ਫਗਵਾੜਾ ’ਚ ਅੱਜ ਦਿਹਾੜੇ ਕਾਰ ਸਵਾਰ ਲੁਟੇਰੇ ਦਾਤਰ ਦੀ ਨੌਕ ’ਤੇ ਇਕ ਵਿਅਕਤੀ ਪਾਸੋਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਮੁਕੇਸ਼ ਕੁਮਾਰ ਵਾਸੀ ਮੌਲੀ ਨੇ ਦੱਸਿਆ ਕਿ ਉਹ ਹਰਗੋਬਿੰਦ ਨਗਰ ਤੋਂ ਦੁਪਹਿਰ ਰੋਟੀ ਖਾਣ ਲਈ ਘਰ ਨੂੰ ਜਾ ਰਿਹਾ ਸੀ ਜਦੋਂ ਉਹ ਉਂਕਾਰ ਨਗਰ ਲਾਗੇਂ ਪੁੱਜਾ ਤਾਂ ਤਿੰਨ ਵਿਅਕਤੀ ਸਵਿਫ਼ਟ ਗੱਡੀ ’ਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਸ਼ੀਸ਼ਾ ਹੇਠਾਂ ਕਰਕੇ ਉਸਨੂੰ ਪੁੱਛਿਆ ਕਿ ਮੁਕੇਸ਼ ਰੁਕੀ ਤੇ ਜਦੋਂ ਉਸ ਨੇ ਮੋਟਰਸਾਈਕਲ ਰੋਕਿਆ ਤਾਂ ਉਨ੍ਹਾਂ ਗੱਡੀ ਉਸਦੇ ਅੱਗੇ ਲੱਗਾ ਲਈ ਤੇ ਇੱਕ ਨੌਜਵਾਨ ਦਾਤਰ ਕੱਢ ਕੇ ਲੈ ਆਇਆ ਤੇ ਉਨ੍ਹਾਂ ਮੋਟਰਸਾਈਕਲ ਦੀ ਚਾਬੀ ਕੱਢ ਲਈ ਤੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ।

ਉਸਨੇ ਦੱਸਿਆ ਕਿ ਉਸ ਵਲੋਂ ਥਾਣਾ ਸਿਟੀ ਵਿਖੇ ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ ਪਰ ਅਜੇ ਤੱਕ ਕਿਸੇ ਵੀ ਘਟਨਾ ਦਾ ਜਾਇਜਾ ਨਹੀਂ ਲਿਆ। ਉਸ ਨੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸ਼ਹਿਰ ’ਚ ਲੁੱਟ ਖੋਹ ਦੀਆਂ ਘਟਨਾਵਾ ’ਤੇ ਨਕੇਲ ਕੱਸੀ ਜਾਵੇ।

ਪਿਛਲੀ ਖ਼ਬਰ ਪਿੰਡ ਬਾਜੀਦਪੁਰ ਦੀ ਮਹਿਲਾ ਸਰਪੰਚ ਮੁਅੱਤਲ ਅਤੇ ਬੀ. ਡੀ. ਪੀ. ਓ. ਤੇ ਪੰਚਾਇਤ ਸਕੱਤਰ ਵਿਰੁੱਧ ਅਨੁਸਾਸ਼ਨੀ ਕਾਰਵਾਈ ਦੀ ਮਹਿ... ਅਗਲੀ ਖ਼ਬਰ 50 ਲੱਖ ਰੁਪਏ ਦੀ ਹੈਰੋਇਨ, ਦੋ 32 ਬੋਰ ਦੇ ਪਿਸਤੌਲ ਅਤੇ 5 ਜਿੰਦਾ ਰੌਂਦ ਸਣੇ ਇਕ ਦੋਸ਼ੀ ਗ੍ਰਿਫਤਾਰ