03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪ੍ਰਧਾਨ ਮੰਤਰੀ ਖਿਲਾਫ਼ ਅਸ਼ਲੀਲ ਟਿੱਪਣੀ: ਨੋਇਡਾ ਦੀ ਲੜਕੀ ਖਿਲਾਫ਼ ਜ਼ੀਰੋ ਐੱਫ.ਆਈ.ਆਰ. ਦਰਜ

ਨਵੀਂ ਦਿੱਲੀ, 30 ਜੁਲਾਈ - ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼...

ਅਜੀਤ ਡੈਸਕ 30-07-2026

ਨਵੀਂ ਦਿੱਲੀ, 30 ਜੁਲਾਈ - ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਕਥਿਤ ਤੌਰ 'ਤੇ ਇਤਰਾਜ਼ਯੋਗ ਅਤੇ ਅਸ਼ਲੀਲ ਟਿੱਪਣੀ ਕਰਨ ਕਾਰਨ ਨੋਇਡਾ ਦੀ ਇਕ ਲੜਕੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦੋਸ਼ੀ ਲੜਕੀ ਦੇ ਖਿਲਾਫ਼ ਨੋਇਡਾ ਦੇ ਐਕਸਪ੍ਰੈਸਵੇ ਥਾਣੇ 'ਚ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਘਟਨਾ ਵਾਲੀ ਥਾਂ ਦਿੱਲੀ ਵਿਚ ਹੋਣ ਕਾਰਨ ਨੋਇਡਾ ਪੁਲਿਸ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮਾਮਲੇ ਨੂੰ ਅਗਲੀ ਜਾਂਚ ਲਈ ਸਬੰਧਤ ਦਿੱਲੀ ਪੁਲਿਸ ਨੂੰ ਟਰਾਂਸਫਰ ਕਰ ਦਿੱਤਾ ਹੈ। ਇਹ ਕਾਰਵਾਈ ਗਾਜ਼ੀਆਬਾਦ ਦੇ ਵਸੁੰਧਰਾ ਇਲਾਕੇ ਦੀ ਰਹਿਣ ਵਾਲੀ ਐਡਵੋਕੇਟ ਸਮ੍ਰਿਤੀ ਸਿੰਘ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ।

ਸ਼ਿਕਾਇਤ ਮੁਤਾਬਕ ਨੋਇਡਾ ਦੇ ਸੈਕਟਰ-168 ਸਥਿਤ ਇਕ ਹਾਈ ਰਾਈਜ਼ ਸੁਸਾਇਟੀ ਦੀ ਵਸਨੀਕ ਰੁਚਿਕਾ ਸਿੰਘ ਨੇ ਜੰਤਰ-ਮੰਤਰ 'ਤੇ ਆਯੋਜਿਤ ਪ੍ਰਦਰਸ਼ਨ ਦੌਰਾਨ ਇਕ ਜਨਤਕ ਮੰਚ ਤੋਂ ਪ੍ਰਧਾਨ ਮੰਤਰੀ ਖਿਲਾਫ਼ ਬੇਹੱਦ ਇਤਰਾਜ਼ਯੋਗ ਅਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ।

ਪਿਛਲੀ ਖ਼ਬਰ ਸਕੂਲ ਬੱਸ ਤੇ ਬਾਈਕ ਦੀ ਹੋਈ ਟੱਕਰ, 2 ਵਿਦਿਆਰਥੀਆਂ ਦੀ ਮੌਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਖਿਲਾਫ਼ ਅਸ਼ਲੀਲ ਟਿੱਪਣੀ: ਨੋਇਡਾ ਦੀ ਲੜਕੀ ਖਿਲਾਫ਼ ਜ਼ੀਰੋ ਐੱਫ.ਆਈ.ਆਰ. ਦਰਜ