02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ 200 ਰੁਪਏ ਤੋਂ ਵੱਧ ਦੀ ਕਟੌਤੀ

ਚੰਡੀਗੜ੍ਹ, 1 ਅਗਸਤ- ਅੱਜ ਕੋਲਕਾਤਾ ਵਿਚ 19 ਕਿਲੋਗ੍ਰਾਮ ਵਪਾਰਕ ਐਲ.ਪੀ.ਜੀ. ਸਿਲੰਡਰਾਂ ਦੀਆਂ ਕੀਮਤਾਂ ਵਿਚ 209 ਰੁਪਏ ਅਤੇ ਦਿੱਲੀ ਵਿਚ 202 ਰੁਪਏ ਦੀ ਕਟੌਤੀ ਕੀਤੀ ਗਈ....

ਅਜੀਤ ਡੈਸਕ 01-08-2026

ਚੰਡੀਗੜ੍ਹ, 1 ਅਗਸਤ- ਅੱਜ ਕੋਲਕਾਤਾ ਵਿਚ 19 ਕਿਲੋਗ੍ਰਾਮ ਵਪਾਰਕ ਐਲ.ਪੀ.ਜੀ. ਸਿਲੰਡਰਾਂ ਦੀਆਂ ਕੀਮਤਾਂ ਵਿਚ 209 ਰੁਪਏ ਅਤੇ ਦਿੱਲੀ ਵਿਚ 202 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਸੋਧ ਦੇ ਨਾਲ ਅੱਜ ਤੋਂ ਕੋਲਕਾਤਾ ਵਿਚ 19 ਕਿਲੋਗ੍ਰਾਮ ਵਪਾਰਕ ਸਿਲੰਡਰ ਦੀ ਕੀਮਤ 2,872.50 ਰੁਪਏ ਹੋ ਜਾਵੇਗੀ। ਘਰੇਲੂ ਐਲ.ਪੀ.ਜੀ. ਸਿਲੰਡਰਾਂ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।

14.2 ਕਿਲੋਗ੍ਰਾਮ ਘਰੇਲੂ ਸਿਲੰਡਰ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। 19 ਕਿਲੋਗ੍ਰਾਮ ਵਪਾਰਕ ਸਿਲੰਡਰ ਹੁਣ ਦਿੱਲੀ ਵਿਚ 2,728 ਰੁਪਏ ਵਿਚ ਉਪਲਬਧ ਹੋਵੇਗਾ। ਪਹਿਲਾਂ ਇਸ ਦੀ ਦਰ 2,930 ਰੁਪਏ ਸੀ।

ਪਿਛਲੀ ਖ਼ਬਰ ਰਾਵੀ ਦਰਿਆ ਵਿਚ ਇਕ ਵਾਰ ਫਿਰ ਵਧਿਆ ਪਾਣੀ ਦਾ ਪੱਧਰ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਅੱਜ ਜਾਰੀ ਕਰਨਗੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਅਗਲੀ ਕਿਸ਼ਤ