02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

15 ਲੱਖ ਦੀ ਨਗਦੀ ਤੇ ਕੁਝ ਗਹਿਣਿਆਂ ਦੀ ਚੋਰੀ ਨਿਕਲੀ ਝੂਠੀ, ਪਰਿਵਾਰ ਦਾ ਨਾਬਾਲਗ ਨਿਕਲਿਆ ਮਾਸਟਰ ਮਾਈਂਡ

ਮਾਛੀਵਾੜਾ ਸਾਹਿਬ, 1 ਅਗਸਤ (ਮਨੋਜ ਕੁਮਾਰ)- ਕਰੀਬ ਦੋ ਦਿਨ ਪਹਿਲਾ ਸ਼ਹਿਰ ਦੇ ਬੇਹੱਦ ਰੋਣਕ ਭਰੇ ਗੁਰੂ ਨਾਨਕ ਮਹੱਲੇ ਵਿਚ ਦਿਨ ਦਿਹਾੜੇ ਵਾਪਰੀ ਲੱਖਾਂ ਰੁਪਏ ਦੀ ਚੋਰੀ ਤੇ ਕੁਝ ਸੋਨੇ ਦੇ...

ਅਜੀਤ ਡੈਸਕ 01-08-2026

 ਮਾਛੀਵਾੜਾ ਸਾਹਿਬ, 1 ਅਗਸਤ (ਮਨੋਜ ਕੁਮਾਰ)- ਕਰੀਬ ਦੋ ਦਿਨ ਪਹਿਲਾ ਸ਼ਹਿਰ ਦੇ ਬੇਹੱਦ ਰੋਣਕ ਭਰੇ ਗੁਰੂ ਨਾਨਕ ਮਹੱਲੇ ਵਿਚ ਦਿਨ ਦਿਹਾੜੇ ਵਾਪਰੀ ਲੱਖਾਂ ਰੁਪਏ ਦੀ ਚੋਰੀ ਤੇ ਕੁਝ ਸੋਨੇ ਦੇ ਗਹਿਣਿਆਂ ਦੀ ਵਾਰਦਾਤ ਨੇ ਨਾ ਸਿਰਫ਼ ਇਲਾਕੇ ਵਿਚ ਵੱਡੀ ਦਹਿਸ਼ਤ ਦਾ ਮਾਹੋਲ ਪੈਦਾ ਕਰ ਦਿੱਤਾ, ਬਲਕਿ ਮਾਛੀਵਾੜਾ ਦੇ ਪੁਲਿਸ ਅਧਿਕਾਰੀਆਂ ਲਈ ਵੀ ਵੱਡੀ ਸਿਰਦਰਦੀ ਪੈਦਾ ਕਰ ਦਿੱਤੀ। ਪਰ ਬਾਰੀਕੀ ਨਾਲ ਕੀਤੀ ਛਾਣ-ਬੀਣ ਵਿਚ ਇਹ ਚੋਰੀ ਹੀ ਝੂਠੀ ਨਿਕਲੀ ਤੇ ਇਸ ਪਿੱਛੇ ਪਰਿਵਾਰ ਦਾ ਨਾਬਾਲਗ ਬੱਚਾ ਜਿਹੜਾ 8ਵੀਂ ਕਲਾਸ ਦਾ ਵਿਦਿਆਰਥੀ ਹੈ, ਨੇ ਆਪਣੇ ਲਈ ਮਹਿੰਗਾ ਮੋਟਰਸਾਈਕਲ , ਮੋਬਾਇਲ ਤੇ ਕੁਝ ਨਵੇ ਸੋਨੇ ਦੀਆਂ ਚੀਜ਼ਾਂ ਤੇ ਘਰ ਵਿਚ ਪਈ ਲੱਖਾਂ ਦੀ ਨਗਦੀ ਉੱਡਾਂ ਦਿੱਤੀ। ਹਾਲਾਂਕਿ ਇਹ ਰਕਮ 15 ਲੱਖ ਤੋਂ ਕਿਤੇ ਘੱਟ ਨਜ਼ਰ ਆਈ ਤੇ ਇਸ ਘਿਨੌਣੀ ਹਰਕਤ ਨੂੰ ਛੁਪਾਉਣ ਲਈ ਚੋਰੀ ਦਾ ਇਲਜ਼ਾਮ ਸ਼ਹਿਰ ਦੇ ਇਕ ਰਸੂਖਦਾਰ ’ਤੇ ਲਗਾ ਦਿੱਤਾ ਤੇ ਜਿਸ ਨੂੰ ਪੁਲਿਸ ਨੇ ਛਾਣ-ਬੀਣ ਵਿਚ ਬੇ-ਕਸੂਰ ਪਾਉਂਦੇ ਹੋਏ ਕਲੀਨਚਿਟ ਵੀ ਦੇ ਦਿੱਤੀ ਤੇ ਫਿਲਹਾਲ ਪੁਲਿਸ ਨੇ ਇਸ ਝੂਠੀ ਕਹਾਣੀ ਦੇ ਮਾਸਟਰ ਮਾਈਕ ਤੇ ਮੁਕੱਦਮਾ ਦਰਜ ਕਰ ਲਿਆ ਹੈ, ਹਾਲਾਂਕਿ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ ਪਰ ਇਕ ਸੰਪਨ ਵਪਾਰੀ ਦੁਆਰਾ ਇਸ ਤਰਾਂ ਤੱਥਾਂ ਤੋਂ ਬਗੈਰ ਬਣਾਈ 15 ਲੱਖ ਦੀ ਚੋਰੀ ਨੇ ਕਈ ਅਣ-ਸੁਲ਼ਝੇ ਸਵਾਲ ਜ਼ਰੂਰ ਖੜੇ ਕਰ ਦਿੱਤੇ।

ਪਿਛਲੀ ਖ਼ਬਰ ਡੇਰਾਬੱਸੀ ਵਿਖੇ 13 ਸਾਲਾਂ ਨਾਬਾਲਗ ਲੜਕੀ ਨਾਲ ਸ਼ੋਸ਼ਣ ਦੇ ਦੋਸ਼ਾਂ ਅਧੀਨ ਵਿਅਕਤੀ ਖਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸਲਮਾਨ ਖ਼ਾਨ ਨੇ ਸੰਜੇ ਦੱਤ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਲਿਖੀ ਭਾਵੁਕ ਪੋਸਟ