02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮੁੱਖ ਮੰਤਰੀ ਭਗਵੰਤ ਮਾਨ ਨੇ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਪੈਸੇ ਕੀਤੇ ਟਰਾਂਸਫਰ

ਚੰਡੀਗੜ੍ਹ, 1 ਅਗਸਤ- ਅੱਜ ਪੰਜਾਬ ਵਿਚ 18 ਸਾਲ ਤੋਂ ਵੱਧ ਉਮਰ ਦੀਆਂ 40 ਲੱਖ ਔਰਤਾਂ ਨੂੰ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਟ੍ਰਾਂਸਫਰ....

ਅਜੀਤ ਡੈਸਕ 01-08-2026

ਚੰਡੀਗੜ੍ਹ, 1 ਅਗਸਤ- ਅੱਜ ਪੰਜਾਬ ਵਿਚ 18 ਸਾਲ ਤੋਂ ਵੱਧ ਉਮਰ ਦੀਆਂ 40 ਲੱਖ ਔਰਤਾਂ ਨੂੰ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕੀਤੇ ਗਏ। ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ ₹3,000 ਅਤੇ ਐਸ.ਸੀ. ਸ਼੍ਰੇਣੀ ਦੀਆਂ ਔਰਤਾਂ ਨੂੰ ₹4,500 ਪ੍ਰਾਪਤ ਹੋਏ।

ਪਠਾਨਕੋਟ ਵਿਚ ਇਕ ਪ੍ਰੋਗਰਾਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਨਤਾ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਪਹਿਲਾਂ ਕੋਈ ਮੈਨੂੰ ਨਹੀਂ ਜਾਣਦਾ ਸੀ, ਪਰ ਔਰਤਾਂ ਨੇ ਮੈਨੂੰ ਮੁੱਖ ਮੰਤਰੀ ਬਣਾਇਆ। ਹੁਣ, ਜੇਕਰ ਅਸੀਂ ਉਨ੍ਹਾਂ ਦੇ ਫੋਨਾਂ ’ਤੇ ਟੂੰ ਟੂੰ ਨਾ ਕਰਵਾਈ ਤਾਂ ਕੀ ਫਾਇਦਾ? ₹1,500 ਰੁਪਏ ਕਿਸੇ ਨੂੰ ਅਮੀਰ ਨਹੀਂ ਬਣਾ ਦਿੰਦੇ।

ਪਹਿਲੀ ਵਾਰ ਇਸ ਯੋਜਨਾ ਦੇ ਤਹਿਤ ਮਹਿਲਾ ਲਾਭਪਾਤਰੀਆਂ ਨੂੰ ਤਿੰਨ ਮਹੀਨਿਆਂ ਦੇ ਪੈਸੇ ਇਕ ਵਾਰ ਵਿਚ ਮਿਲੇ।

ਪਿਛਲੀ ਖ਼ਬਰ ਅਦਾਲਤੀ ਹੁਕਮ 'ਤੇ ਮਕਾਨ ਦਾ ਕਬਜ਼ਾ ਲੈਣ ਪੁੱਜੀ ਮਹਿਲਾ ਨੂੰ ਵੇਲਫ ਅੱਗੇ ਵਕੀਲ ਨੇ ਮਾਰੀ ਗੋਲੀ ਅਗਲੀ ਖ਼ਬਰ ਪਟਿਆਲਾ ਵਿਖੇ ਕਾਂਗਰਸ ਦੇ ਪ੍ਰੋਗਰਾਮ ’ਚ ਲੱਗੇ ਚੰਨੀ ਦੇ ਨਾਂਅ ਦੇ ਨਾਅਰੇ