04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਖੰਨਾ ਦੇ ਥਾਣੇ ਵਿਚ ਕਥਿਤ ਠੱਗੀ ਦੇ ਪੀੜਤ ਨੇ ਆਪਣੇ ਆਪ ਨੂੰ ਅੱਗ ਲਗਾ ਕੀਤੀ ਖੁਦਕੁਸ਼ੀ

ਖੰਨਾ 4 ਅਗਸਤ (ਹਰਜਿੰਦਰ ਸਿੰਘ ਲਾਲ)- ਇਕ ਬਾਬੇ ਵਲੋਂ ਕੀਤੀ ਕਥਿਤ ਠੱਗੀ ਤੋਂ ਪ੍ਰੇਸ਼ਾਨ ਇਕ ਵਿਅਕਤੀ ਨੇ ਥਾਣਾ ਖੰਨਾ ਦੇ ਸਿਟੀ 1 ਦੇ ਬਾਥਰੂਮ 'ਚ ਖੁਦ ਨੂੰ ਅੱਗ ਲਗਾ ਖ਼ੁਦਕੁਸ਼ੀ ਕਰ ਲਈ....

ਅਜੀਤ ਡੈਸਕ 04-08-2026

ਖੰਨਾ 4 ਅਗਸਤ (ਹਰਜਿੰਦਰ ਸਿੰਘ ਲਾਲ)- ਇਕ ਬਾਬੇ ਵਲੋਂ ਕੀਤੀ ਕਥਿਤ ਠੱਗੀ ਤੋਂ ਪ੍ਰੇਸ਼ਾਨ ਇਕ ਵਿਅਕਤੀ ਨੇ ਥਾਣਾ ਖੰਨਾ ਦੇ ਸਿਟੀ 1  ਦੇ ਬਾਥਰੂਮ 'ਚ ਖੁਦ ਨੂੰ ਅੱਗ ਲਗਾ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਈਸ਼ਵਰ ਨਗਰ ਦੇ ਬਲਾਕ-ਸੀ ਦੇ ਨਿਵਾਸੀ ਗੋਬਿੰਦ ਸਿੰਘ ਵਜੋਂ ਹੋਈ ਹੈ।

ਗੋਬਿੰਦ ਸਿੰਘ ਦਰਅਸਲ ਗਰੀਬੀ ਹਟਾਉਣ ਦੇ ਉਪਾਅ ਦੀ ਆੜ ਵਿਚ 53,000 ਰੁਪਏ ਦੀ ਧੋਖਾਧੜੀ ਤੋਂ ਪ੍ਰੇਸ਼ਾਨ ਸੀ। ਉਸ ਨੇ ਅੱਜ ਪੁਲਿਸ ਨੂੰ ਸ਼ਿਕਾਇਤ ਦੇਣ ਤੋ ਬਾਅਦ ਘਟਨਾ ਨੂੰ ਅੰਜ਼ਾਮ ਦਿੱਤਾ। ਉਸ ਦੀ ਖੁਦਕੁਸ਼ੀ ਦਾ ਕਾਫ਼ੀ ਸਮੇਂ ਤੱਕ ਪਤਾ ਹੀ ਨਹੀਂ ਲੱਗਿਆ, ਲਗਭਗ ਡੇਢ ਘੰਟੇ ਬਾਅਦ ਜਦੋਂ ਲੋਕ ਬਾਥਰੂਮ ਗਏ ਤਾਂ ਇਹ ਖੁਲਾਸਾ ਹੋਇਆ।

ਬਾਥਰੂਮ ਖੋਲ੍ਹਣ 'ਤੇ ਵਿਅਕਤੀ ਦੀ ਸੜੀ ਹੋਈ ਲਾਸ਼ ਮਿਲੀ। ਮਾਮਲਾ ਸੀਨੀਅਰ ਅਧਿਕਾਰੀਆ ਦੇ ਧਿਆਨ ਵਿਚ ਲਿਆਉਣ ਤੋ ਬਾਅਦ, ਮੈਜਿਸਟ੍ਰੇਟ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਮੈਜਿਸਟ੍ਰੇਟ ਜਾਂਚ ਲਈ ਪੁਲਿਸ ਸਟੇਸ਼ਨ ਪਹੁੰਚੇ । ਕਥਿਤ ਬਾਬਾ ਚਰਨ ਦਾਸ ਵਾਸੀ ਲਲਹੇੜੀ ਰੋਡ ਖੰਨਾ, ਉਸ ਦੇ ਸਾਥੀਆਂ ਮੱਖਣ ਸਿੰਘ, ਜੁਗਰਾਜ ਸਿੰਘ ਜਿੰਮੀ ਅਤੇ ਇੰਦਰਪ੍ਰੀਤ ਸਿੰਘ ਸਾਰੇ ਵਾਸੀ ਖੰਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਮ੍ਰਿਤਕ ਅੱਜ ਖੰਨਾ ਸਿਟੀ 1 ਪੁਲਿਸ ਸਟੇਸ਼ਨ ਵਿਖੇ ਕਥਿਤ ਬਾਬੇ ਅਤੇ ਉਸ ਦੇ ਤਿੰਨ ਸਾਥੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਲਈ ਆਇਆ ਸੀ। ਉਨ੍ਹਾਂ ਕਿਹਾ ਕਿ ਚਰਨ ਦਾਸ, ਜੋ ਕਿ ਆਪਣੇ ਆਪ ਨੂੰ ਬਾਬਾ ਹੋਣ ਦਾ ਦਾਅਵਾ ਕਰਦਾ ਸੀ, ਨੇ ਉਸ ਤੋਂ 53,000 ਰੁਪਏ ਲਏ ਸਨ। ਬਾਬੇ ਨੇ ਕੁਝ ਉਪਾਅ ਕਰ ਕੇ ਉਸ ਦੀ ਗਰੀਬੀ ਅਤੇ ਵਿੱਤੀ ਮੁਸ਼ਕਿਲਾਂ ਨੂੰ ਦੂਰ ਕਰਨ ਦਾ ਵਾਅਦਾ ਕੀਤਾ ਸੀ। ਜਦੋਂ ਕੁਝ ਨਹੀਂ ਹੋਇਆ, ਤਾਂ ਮ੍ਰਿਤਕ ਦੀ ਵਿੱਤੀ ਸਥਿਤੀ ਵਿਗੜ ਗਈ ਉਸ ਨੇ ਆਪਣੇ ਪੈਸੇ ਵਾਪਸ ਮੰਗੇ, ਪਰ ਮੁਲਜ਼ਮ ਨੇ ਇਨਕਾਰ ਕਰ ਦਿੱਤਾ।

ਗੋਬਿੰਦ ਸਿੰਘ ਅੱਜ ਖੰਨਾ ਸਿਟੀ-1 ਪੁਲਿਸ ਸਟੇਸ਼ਨ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਮ੍ਰਿਤਕ ਨੇ ਕਿਹਾ ਕਿ ਜੇਕਰ ਉਸ ਨੂੰ ਕੁਝ ਹੋਇਆ ਤਾਂ ਚਾਰੇ ਵਿਅਕਤੀ ਜ਼ਿੰਮੇਵਾਰ ਹੋਣਗੇ। ਬਾਅਦ ਵਿਚ ਪੀੜਤ ਨੇ ਪੁਲਿਸ ਸਟੇਸ਼ਨ ਦੇ ਬਾਥਰੂਮ ਵਿਚ ਜਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ।

ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੀ ਕਾਰਵਾਈ ਸ਼ੁਰੂ ਅਗਲੀ ਖ਼ਬਰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਲੇਬਰ ਰੂਮ ਵਿਚ ਤੜਕੇ ਲੱਗੀ ਅੱਗ, ਵੱਡਾ ਹਾਦਸਾ ਟਲਿਆ