05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਨੌਕਰੀ ਦੇ ਮੁੱਦੇ ’ਤੇ ਅਮਨ ਅਰੋੜਾ ਤੇ ਲਾਡੀ ਸ਼ੇਰੋਵਾਲੀਆ ਵਿਚਾਲੇ ਬਹਿਸ

ਚੰਡੀਗੜ੍ਹ, 5 ਅਗਸਤ -ਸਰਕਾਰੀ ਨੌਕਰੀਆਂ ਦੇ ਮੁੱਦੇ ’ਤੇ ਵਿਧਾਨ ਸਭਾ ’ਚ ਅੱਜ ਜੰਮ ਕੇ ਹੰਗਾਮਾ ਹੋਇਆ। ਵਿਧਾਇਕ ਲਾਡੀ ਨੇ ਕਿਹਾ ਕਿ ਮੇਰੇ ਹਲਕੇ ਵਿਚ 234 ਪਿੰਡ ਅਤੇ ਤਿੰਨ ਨਗਰ ਪੰਚਾਇਤਾਂ ਹਨ। ਮੈਂ ਸਾਰੇ ‌‌ਪਿੰਡ ਨੂੰ ਖੜਾ...

ਅਜੀਤ ਡੈਸਕ 05-08-2026

ਚੰਡੀਗੜ੍ਹ, 5 ਅਗਸਤ -ਸਰਕਾਰੀ ਨੌਕਰੀਆਂ ਦੇ ਮੁੱਦੇ ’ਤੇ ਵਿਧਾਨ ਸਭਾ ’ਚ ਅੱਜ ਜੰਮ ਕੇ ਹੰਗਾਮਾ ਹੋਇਆ। ਵਿਧਾਇਕ ਲਾਡੀ ਨੇ ਕਿਹਾ ਕਿ ਮੇਰੇ ਹਲਕੇ ਵਿਚ 234 ਪਿੰਡ ਅਤੇ ਤਿੰਨ ਨਗਰ ਪੰਚਾਇਤਾਂ ਹਨ। ਮੈਂ ਸਾਰੇ ‌‌ਪਿੰਡ ਨੂੰ ਖੜਾ ਕਰ ਦਿਆਂਗਾ ਨੌਕਰੀ ਮਿਲੇ ਇਕ ਵੀ ਵਿਅਕਤੀ ਦਾ ਹੱਥ ਖੜ੍ਹਾ ਨਹੀਂ ਹੋਵੇਗਾ। ਇਸ ਦਾ ਜਵਾਬ ਦਿੰਦੇ ਹੋਏ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੈਂ ਕਦੇ ਸੌਦੇਬਾਜ਼ੀ ਨਹੀਂ ਕਰਦਾ। ਸਮਾਂ ਬਣਾਓ, ਮੈਂ ਆਵਾਂਗਾ. ਅਸੀਂ ਇਕ ਸਾਂਝੀ ਥਾਂ 'ਤੇ ਇਕੱਠੇ ਹੋ ਕੇ ਪੁੱਛਾਂਗੇ। ਜੇ ਹੱਥ ਖੜ੍ਹਾ ਹੋ ਗਿਆ ਤਾਂ ਤੁਸੀਂ ਰਾਜਨੀਤੀ ਛੱਡ ਦਿਓ, ਨਹੀਂ ਤਾਂ ਮੈਂ ਰਾਜਨੀਤੀ ਛੱਡ ਦਿਆਂਗਾ। ਉਨ੍ਹਾਂ ਅੱਗੇ ਕਿਹਾ ਕਿ ਤੁਹਾਡੀ ਤਾਂ ਵਿਧਾਇਕੀ ਹੀ ਜਾਊ, ਮੇਰਾ ਤਾਂ ਮੰਤਰੀ ਅਹੁਦਾ ਜਾਵੇਗਾ। ਮੰਤਰੀ ਨੇ ਕਿਹਾ ਤਰੀਕ ਦੱਸੋ। ਮੈਂ ਆਵਾਂਗਾ. ਮੈਂ ਆਪਣਾ ਅਸਤੀਫਾ ਆਪਣੀ ਜੇਬ ਵਿਚ ਲੈ ਕੇ ਆਵਾਂਗਾ। ਜੇਕਰ ਹੱਥ ਖੜ੍ਹਾ ਨਾ ਹੋ‌ਇਆ ਤਾਂ ਅਸਤੀਫ਼ਾ ਦੇ ਦੇਵਾਂਗਾ।

ਪਿਛਲੀ ਖ਼ਬਰ ‘ਆਪ’ ਚੰਡੀਗੜ੍ਹ ਦੇ ਪ੍ਰਧਾਨ ਵਿਜੇ ਪਾਲ ਸਿੰਘ ਭਾਜਪਾ ਦੀ ਕਾਰਜਪ੍ਰਣਾਲੀ ’ਤੇ ਚੁੱਕੇ ਸਵਾਲ ਅਗਲੀ ਖ਼ਬਰ ਯੂ.ਪੀ.-ਬਿਹਾਰ ਦੇ ਵਿਵਾਦ 'ਚ ਡੇਰਾਬੱਸੀ ਵਿਖੇ ਫੈਕਟਰੀ ਵਰਕਰ ਦਾ ਇੱਟਾਂ ਮਾਰ ਕੇ ਬੇਰਹਮੀ ਨਾਲ ਕਤਲ, ਮੁਲਜ਼ਮ ਗ੍ਰਿਫ਼ਤਾਰ