05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਹੁਸ਼ਿਆਰਪੁਰ ਵਿਖੇ ਭੇਦਭਰੀ ਹਾਲਤ ’ਚ ਵਿਅਕਤੀ ਦੀ ਮੌਤ

ਹੁਸ਼ਿਆਰਪੁਰ, 5 ਅਗਸਤ (ਨਰਿੰਦਰ ਸਿੰਘ ਬੱਡਲਾ) - ਹੁਸ਼ਿਆਰਪੁਰ ਦੇ ਮੁਹੱਲਾ ਅਸਲਾਮਾਬਾਦ ਤੋਂ ਇਕ ਵਿਅਕਤੀ ਦੇ ਭੇਦਭਰੀ ਹਾਲਤ ’ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਅਸਲਾਮਾਬਾਦ ਦੀ ਰਹਿਣ ਵਾਲੀ...

ਅਜੀਤ ਡੈਸਕ 05-08-2026

ਹੁਸ਼ਿਆਰਪੁਰ, 5 ਅਗਸਤ (ਨਰਿੰਦਰ ਸਿੰਘ ਬੱਡਲਾ) - ਹੁਸ਼ਿਆਰਪੁਰ ਦੇ ਮੁਹੱਲਾ ਅਸਲਾਮਾਬਾਦ ਤੋਂ ਇਕ ਵਿਅਕਤੀ ਦੇ ਭੇਦਭਰੀ ਹਾਲਤ ’ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਅਸਲਾਮਾਬਾਦ ਦੀ ਰਹਿਣ ਵਾਲੀ ਅਰਵਿੰਦ ਨੇ ਦੱਸਿਆ ਕਿ ਉਸ ਦਾ ਪਤੀ ਦੀਪਕ ਕੁਮਾਰ ਕੱਲ ਦੁਪਹਿਰ ਬੱਚੇ ਨੂੰ ਘਰ ਛੱਡ ਕੇ ਰਵਿਦਾਸ ਨਗਰ ’ਚ ਇਕ ਔਰਤ ਕੋਲ ਗਿਆ ਸੀ । ਜਿਥੋਂ ਬਾਅਦ ਵਿਚ ਉਨ੍ਹਾਂ ਨੂੰ ਫੋਨ ਆਇਆ ਕਿ ਦੀਪਕ ਦੀ ਤਬੀਅਤ ਖਰਾਬ ਹੋ ਗਈ ਹੈ ਅਤੇ ਉਸਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਦੀਪਕ ਦੀ ਮੌਤ ਹੋ ਚੁੱਕੀ ਸੀ। ਪਰਿਵਾਰਿਕ ਮੈਂਬਰਾਂ ਨੇ ਸ਼ੱਕ ਜਤਾਇਆ ਕਿ ਦੀਪਕ ਨੂੰ ਉਕਤ ਔਰਤ ਵਲੋਂ ਮਾਰਿਆ ਗਿਆ ਹੈ।

ਪਿਛਲੀ ਖ਼ਬਰ ਕੇਂਦਰ ਵਲੋਂ ਕੈਬਨਿਟ ਸਕੱਤਰ ਵਜੋਂ ਇਕ ਸਾਲ ਦੀ ਹੋਰ ਮਿਆਦ ਲਈ ਟੀਵੀ ਸੋਮਨਾਥਨ ਦੀ ਸੇਵਾ ਵਿਚ ਵਾਧਾ ਅਗਲੀ ਖ਼ਬਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਕਸਬਾ ਰਮਦਾਸ ਨੂੰ ਧਾਰਮਿਕ ਸ਼ਹਿਰ ਵਜੋਂ ਵਿਕਸਿਤ ਕਰਨ ਦੀ ਮੰਗ