08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਲਹਿਰਾ ਥਰਮਲ ਪਲਾਂਟ ਦੇ ਆਊਟ ਸੋਰਸ ਠੇਕਾ ਮੁਲਾਜ਼ਮਾਂ ਵਲੋਂ ਵਰ੍ਹਦੇ ਮੀਂਹ ਵਿਚ ਨੈਸ਼ਨਲ ਹਾਈਵੇ ਜਾਮ

ਲਹਿਰਾ ਮੁਹੱਬਤ (ਬਠਿੰਡਾ), 8 ਅਗਸਤ (ਸੁਖਪਾਲ ਸਿੰਘ ਸੁੱਖੀ) - ਪਾਵਰਕਾਮ ਵਿਚ ਮਰਜ਼ ਕਰਨ ਦੀ ਮੰਗ ਨੂੰ ਲੈ ਕੇ 24 ਮਈ ਦੇ ਬਿਜਲੀ ਮਂਤਰੀ ਪੰਜਾਬ ਨਾਲ ਹੋਏ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਆਊਟ ਸੋਰਸਡ...

ਅਜੀਤ ਡੈਸਕ 08-08-2026

ਲਹਿਰਾ ਮੁਹੱਬਤ (ਬਠਿੰਡਾ), 8 ਅਗਸਤ (ਸੁਖਪਾਲ ਸਿੰਘ ਸੁੱਖੀ) - ਪਾਵਰਕਾਮ ਵਿਚ ਮਰਜ਼ ਕਰਨ ਦੀ ਮੰਗ ਨੂੰ ਲੈ ਕੇ  24 ਮਈ ਦੇ ਬਿਜਲੀ ਮਂਤਰੀ ਪੰਜਾਬ ਨਾਲ ਹੋਏ ਸਮਝੌਤੇ ਨੂੰ ਲਾਗੂ ਕਰਵਾਉਣ ਲਈ  ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵਲੋਂ 12 ਵਜੇ ਵਰ੍ਹਦੇ ਮੀਂਹ ਵਿਚ ਬਠਿੰਡਾ ਚੰਡੀਗੜ ਕੌਮੀ ਸ਼ਾਹ ਮਾਰਗ 7 ਜਾਮ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਥੇਬੰਦੀ ਏਟਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ ਤੇ ਬਲਵਿੰਦਰ ਸਿੰਘ ਬੱਲੀ, ਗੁਰਸੇਵਕ ਸਿੰਘ ਬਾਠ, ਹਰਪ੍ਰੀਤ ਸਿੰਘ ਕਾਲਾ ਨੇ ਸੰਬੌਧਨ ਕਰਦਿਆ ਕਿਹਾ ਕਿ 30 ਜੂਨ ਨੂੰ ਪਾਵਰਕਾਮ ਵਲੋ ਜਾਰੀ ਨੋਟਫਿਕੇਸ਼ਨ ਤਹਿਤ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਤੇ ਠੇਕਾ ਪ੍ਰਣਾਲੀ ਨੂੰ ਖ਼ਤਮ ਕੀਤਾ ਜਾਵੇ। ਸਰਕਾਰ ਵਾਅਦੇ ਅਨੁਸਾਰ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿਚ ਸ਼ਾਮਿਲ ਕਰਕੇ ਜਿੰਮੇਵਾਰੀ ਲਵੇ।ਇਸ ਸਮੇਂ ਪੁਲਿਸ ਪ੍ਰਸ਼ਾਸਨ ਵਲੋਂ ਡੀਐਸਪੀ ਪ੍ਰਿਤਪਾਲ ਸਿੰਘ,  ਭਾਰੀ ਗਿਣਤੀ ਵਿਚ ਪੁਲਿਸ ਪਾਰਟੀ ਸਮੇਤ ਤਾਇਨਾਤ ਸਨ।

ਪਿਛਲੀ ਖ਼ਬਰ ਚੰਬਾ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ ਅਗਲੀ ਖ਼ਬਰ ਛਾਤਰੋਂ ਕੀ ਗੂੰਜ" ਪ੍ਰੋਗਰਾਮ ਨੂੰ ਸੰਬੋਧਨ ਕਰਨਗੇ ਰਾਹੁਲ ਗਾਂਧੀ